ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਹਰਿਆਣਾ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਿਲੇਬਸ ਘੱਟ ਕਰਨ ਦਾ ਫੈਸਲਾ ਕੀਤਾ ਹੈ। ਇਹ ਸਿਲੇਬਸ ਇਸੇ ਵਿਦਿਅਕ ਵਰ੍ਹੇ ਤੋਂ ਘੱਟ ਕੀਤਾ ਜਾਵੇਗਾ। ਇਸ ਲਈ ਹਰਿਆਣਾ ਸਿੱਖਿਆ ਬੋਰਡ ਕਮੇਟੀ ਬਣਾਏਗਾ ਤੇ ਐੱਸਸੀਈਆਰਟੀ ਦੇ ਸਹਿਯੋਗ ਨਾਲ ਸਿਲੇਬਸ ਘੱਟ ਕਰਨ ਦੀ ਯੋਜਨਾ ਤਿਆਰ ਕਰੇਗਾ। ਇਸ ਲਈ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਸਿੰਘ ਨੇ ਇਕ ਹਫਤੇ ਵਿਚ ਰਿਪੋਰਟ ਮੰਗੀ ਹੈ।