ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਆਖਿਆ ਕਿ ਰਾਜ ਦੇ ਨੌਂ ਜ਼ਿਲ੍ਹਿਆਂ ਵਿੱਚ ਪੰਚਾਂ-ਸਰਪੰਚਾਂ ਲਈ ਦੂਜੇ ਗੇੜ ਦੀਆਂ ਚੋਣਾਂ 12 ਨਵੰਬਰ ਨੂੰ ਹੋਣਗੀਆਂ। ਪੰਚਕੂਲਾ ਵਿੱਚ ਅੱਜ ਕੀਤੀ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅੰਬਾਲਾ, ਚਰਖੀ ਦਾਦਰੀ, ਗੁਰੂਗ੍ਰਾਮ, ਕੈਥਲ, ਕੁਰੂਕਸ਼ੇਤਰ, ਰਿਵਾੜੀ, ਰੋਹਤਕ, ਸਿਰਸਾ, ਸੋਨੀਪਤ ਜ਼ਿਲ੍ਹਿਆਂ ਵਿੱਚ ਇਹ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 21 ਤੋਂ 28 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰ ਸਕਦੇ ਹਨ। 31 ਅਕਤੂਬਰ ਨੂੰ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਦੇ ਹਨ ਤੇ ਇਸੇ ਦਿਨ ਚੋਣ ਚਿੰਨ੍ਹ ਅਲਾਟ ਕੀਤੇ ਜਾਣਗੇ। 9 ਨਵੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਣਗੀਆਂ। 12 ਨਵੰਬਰ ਨੂੰ ਸਰਪੰਚਾਂ/ਪੰਚਾਂ ਦੀਆਂ ਚੋਣਾਂ ਹੋਣਗੀਆਂ।