ਪੱਤਰ ਪ੍ਰੇਰਕ
ਪੰਚਕੂਲਾ, 11 ਜਨਵਰੀ
ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਦੇ ਸੈਕੰਡਰੀ/ਸੀਨੀਅਰ ਸੈਕੰਡਰੀ ਦੀ ਸਾਲਾਨਾ ਪ੍ਰੀਖਿਆ-2022 ਦੇ ਸਕੂਲੀ ਵਿਦਿਆਰਥੀਆਂ ਦੀ ਚੈਕ ਲਿਸਟ ਵਿਚ ਵੇਰਵਾ ਸੁਧਾਈ ਲਈ ਆਖ਼ਰੀ ਮਿਤੀ ਨੂੰ ਵਧਾ ਕੇ 21 ਜਨਵਰੀ ਕਰ ਦਿੱਤਾ ਗਿਆ ਹੈ। ਸਕੂਲਾਂ ਵੱਲੋਂ ਪ੍ਰੀਖਿਆ ਕੇਂਦਰ ਦੀ ਆਨਲਾਈਨ ਆਪਸ਼ਨ ਵੀ 21 ਜਨਵਰੀ ਤਕ ਭਰਨੀ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵੱਲੋਂ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੀ ਸਾਲਾਨਾ ਪ੍ਰੀਖਿਆ ਮਾਰਚ-2022 ਲਈ ਸਕੂਲੀ ਵਿਦਿਆਰਥੀਆਂ ਦੀ ਚੈੱਕ ਲਿਸਟ ਸਕੂਲਾਂ ਦੀ ਲੌਗਇਨ ਆਈਡੀ ’ਤੇ 5 ਜਨਵਰੀ ਤੋਂ ਲਾਈਵ ਕਰ ਦਿੱਤੀ ਗਈ ਹੈ। ਚੈਕ ਲਿਸਟ ਵਿਚ ਸੁਧਾਈ ਲਈ ਆਖ਼ਰੀ ਮਿਤੀ 12 ਤੋਂ ਵਧਾ ਕੇ 21 ਜਨਵਰੀ ਕਰ ਦਿੱਤੀ ਹੈ। ਸਕੂਲ ਮੁਖੀ, ਸਕੂਲਾਂ ਨੂੰ ਜਾਰੀ ਕੀਤੇ ਗਏ ਲੌਗਇਨ ਆਈਡੀ ਤੇ ਪਾਸਵਰਡ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੈਕ ਲਿਸਟ ਵਿਚ ਦਰਜ ਵੇਰਵਿਆਂ ਜਿਵੇਂ ਫੋਟੋ, ਹਸਤਾਖਰ, ਵਿਸ਼ਾ, ਪਰਿਵਾਰ ਪਛਾਣ ਪੱਤਰ ਅਤੇ ਆਧਾਰ ਨੰਬਰ ਵਿਚ ਸੋਧਾਂ 21 ਜਨਵਰੀ ਤਕ ਹੀ ਹੋਣਗੀਆਂ ਬਾਅਦ ਕੋਈ ਸੁਧਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਦਿੱਤੇ ਲਿੰਕ ਨਾਲ ਆਨਲਾਈਨ ਪ੍ਰੀਖਿਆ ਕੇਂਦਰ ਦੀ ਆਪਸ਼ਨ ਭਰ ਸਕਦੇ ਹਨ।