ਪੱਤਰ ਪ੍ਰੇਰਕ
ਪੰਚਕੂਲਾ, 26 ਜੁਲਾਈ
ਹਰਿਆਣਾ ਸੰਸਕ੍ਰਿਤ ਅਕਾਦਮੀ ਵੱਲੋਂ ਵਿਸ਼ਵ ਪੱਧਰ ਦੀ ਸੰਸਕ੍ਰਿਤ ਗੀਤ ਗਾਇਨ ਮੁਕਾਬਲੇ ਤੇ ਕੌਮਾਂਤਰੀ ਸੰਸਕ੍ਰਿਤ ਬਾਲ ਮੁਕਾਬਲੇ ਦਾ ਪ੍ਰਬੰਧ ਆਨਲਾਈਨ (ਫੇਸਬੁੱਕ) ਰਾਹੀਂ ਕੀਤਾ ਗਿਆ ਸੀ। ਇਸ ਦਾ ਨਤੀਜਾ 25 ਜੁਲਾਈ ਨੂੰ ਮੁਰਧਨਯ ਸੰਸਕ੍ਰਿਤ ਵਿਦਵਾਨਾਂ ਵੱਲੋਂ ਤਿਆਰ ਕੀਤਾ ਗਿਆ। ਹਰਿਆਣਾ ਸੰਸਕ੍ਰਿਤ ਅਕਾਦਮੀ ਦੇ ਨਿਦੇਸ਼ਕ ਡਾ. ਦਿਨੇਸ਼ ਸ਼ਾਸਤਰੀ ਨੇ ਦੱਸਿਆ ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ ਤੋਂ ਪ੍ਰਤੀਯੋਗੀਆਂ ਨੇ ਸ਼ਮੂਲੀਅਤ ਕੀਤੀ ਸੀ। ਵਿਸ਼ਵ ਪੱਧਰੀ ਸੰਸਕ੍ਰਿਤ ਗਾਇਨ ਮੁਕਾਬਲੇ ਵਿਚ ਪੂਜਾ ਪਾਂਡਿਆ, ਕਰਨਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ੁਭਾਂਗੀ ਤਿਵਾੜੀ, ਮਹਾਰਾਸ਼ਟਰ ਨੇ ਦੂਜਾ ਸਥਾਨ ਅਤੇ ਪ੍ਰਤਿਭਾ ਆਰਿਆ, ਝੱਜਰ ਹਰਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੌਮਾਂਤਰੀ ਸੰਸਕ੍ਰਿਤ ਬਾਲ ਮੁਕਾਬਲੇ ਵਿਚ ਮੀਰਾ ਸਿੰਘ, ਫਰੀਦਾਬਾਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ੁਭਾਂਗ ਝੁਨਝੁਨਵਾਲਾ, ਦਿੱਲੀ ਨੇ ਦੂਜਾ ਸਥਾਨ ਅਤੇ ਕਰਨਾਟਕ ਤੋਂ ਵੀ.ਅਨੁਰਾਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਦਿਨੇਸ਼ ਸ਼ਾਸਤਰੀ ਨੇ ਦੱਸਿਆ ਕਿ ਉਂਜ ਸਾਰੇ ਪ੍ਰਤੀਭਾਗੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਸੀ।