ਪੱਤਰ ਪ੍ਰੇਰਕ
ਪੰਚਕੂਲਾ, 20 ਫਰਵਰੀ
ਹਰਿਆਣਾ ਸਾਹਿਤ ਅਕਾਦਮੀ ਨੇ ਸਾਹਿਤਕਾਰ ਸਨਮਾਨ ਯੋਜਨਾ ਸਾਲ-2017, 18 ਤੇ 19 ਲਈ ਸਾਹਿਤਕਾਰਾਂ ਦੀ ਚੋਣ ਕਰ ਲਈ ਹੈ। ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਸਾਲ 2017 ਦੇ ਆਜੀਵਨ ਸਾਹਿਤ ਸਾਧਨਾ ਸਨਮਾਨ ਤਹਿਤ ਡਾ. ਕਮਲ ਕਿਸ਼ੋਰ ਗੋਇਨਕਾ, ਸਾਲ 2018 ਲਈ ਡਾ. ਸੁਰੇਸ਼ ਗੌਤਮ ਅਤੇ ਸਾਲ 2019 ਲਈ ਮਾਧਵ ਕੌਸ਼ਿਕ ਦੀ ਚੋਣ ਕੀਤੀ ਗਈ ਹੈ। ਮਹਾਕਵੀ ਸੂਰਦਾਸ ਆਜੀਵਨ ਸਾਹਿਤ ਸਾਧਨਾ ਸਨਮਾਨ ਤਹਿਤ ਸਾਲ 2017 ਲਈ ਡਾ. ਪੂਰਨ ਚੰਦ ਸ਼ਰਮਾ, ਸਾਲ 2018 ਲਈ ਮਧੂ ਕਾਂਤ ਅਤੇ ਡਾ. ਸੰਤ ਰਾਮ ਦੇਸਵਾਲ ਅਤੇ ਸਾਲ 2019 ਲਈ ਡਾ. ਸੁਦਰਸ਼ਨ ਰਤਨਾਕਰ ਅਤੇ ਚੰਦਰਕਾਂਤਾ ਦੀ ਚੋਣ ਹੋਈ ਹੈ। ਪੰਡਤ ਮਾਧਵ ਪ੍ਰਸਾਦ ਮਿਸ਼ਰਾ ਸਨਮਾਨ ਸਾਲ 2017 ਲਈ ਡਾ. ਰਾਮਫਲ ਚਹਿਲ, ਸਾਲ 2018 ਲਈ ਡਾ. ਮਹਾਵੀਰ ਪ੍ਰਸਾਦ ਸ਼ਰਮਾ ਤੇ ਡਾ. ਸ਼ੀਲ ਕੌਸ਼ਿਕ ਅਤੇ ਸਾਲ 2019 ਲਈ ਡਾ. ਲਾਲ ਚੰਦ ਗੁਪਤ ਮੰਗਲ ਦੀ ਚੋਣ ਹੋਈ।