ਚੰਡੀਗੜ੍ਹ, 8 ਮਈ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਐੱਮਬੀਬੀਐੱਸ ਵਿਦਿਆਰਥੀ ਨੇ ਆਪਣੇ ਦੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਲੜਕੇ ਦੀ ਪਛਾਣ ਆਰਿਅਨ (23) ਵਜੋਂ ਹੈ ਅਤੇ ਉਸ ਦੇ ਮਾਪੇ ਡਾਕਟਰ ਹਨ ਅਤੇ ਪ੍ਰਾਈਵੇਟ ਕਲੀਨਿਕ ਚਲਾਉਂਦੇ ਹਨ। ਨਿਸਿੰਗ ਥਾਣੇ ਦੇ ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਆਰਿਅਨ ਬੰਗਲੂਰੂ ਦੇ ਇੱਕ ਕਾਲਜ ਵਿੱਚ ਐੱਮਬੀਬੀਐੱਸ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਪਿਛਲੇ ਮਹੀਨੇ ਹੀ ਵਾਪਸ ਆਇਆ ਸੀ। ਗੁਰੂਗ੍ਰਾਮ ਦੇ ਇੱਕ ਹਸਪਤਾਲ ਤੋਂ ਉਸ ਦਾ ਮਾਨਸਿਕ ਇਲਾਜ ਚੱਲ ਰਿਹਾ ਸੀ।