ਚੰਡੀਗੜ੍ਹ, 29 ਅਪਰੈਲ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੁਮਾਰੀ ਸ਼ੈਲਜਾ ਨੂੰ ਪ੍ਰਦੇਸ਼ ਕਾਂਗਰਸ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ‘ਲੜਕੀ ਹੂੰ, ਲੜ ਸ਼ਕਤੀ ਹੂੰ’ ਦਾ ਨਾਅਰਾ ਲਾਉਂਦਿਆਂ ਕਾਂਗਰਸ ਦਾ ਮਖੌਲ ਉਡਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਹਿਣੀ ਅਤੇ ਕਰਨੀ ‘ਚ ਵੱਡਾ ਫ਼ਰਕ ਹੈ। ਸ੍ਰੀ ਵਿਜ ਨੇ ਟਵੀਟ ‘ਚ ਕਿਹਾ, ‘ਮੈਂ ਉੱਤਰ ਪ੍ਰਦੇਸ਼ ‘ਚ ਲੜਕੀ ਹੂੰ ਲੜ ਸਕਤੀ ਹੂੰ ਦਾ ਨਾਅਰਾ ਦੇਣ ਵਾਲੀ ਕਾਂਗਰਸ ਹਰਿਆਣਾ ਵਿੱਚ ਕੁਮਾਰੀ ਸ਼ੈਲਜਾ ਨੂੰ ਬਰਦਾਸ਼ਤ ਨਹੀਂ ਕਰ ਸੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ। ਇਹ ਹੈ ਕਾਂਗਰਸ ਦਾ ਅਸਲੀ ਚਿਹਰਾ।’