ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਨਵੰਬਰ
ਹਰਿਆਣਾ ਵਿਮੁਕਤ ਘੁਮੰਤੂ ਵਿਕਾਸ ਬੋਰਡ ਦੇ ਮੁੱਖ ਸਲਾਹਕਾਰ ਦਲ ਸਿੰਘ ਮਲਾਹ ਨੇ ਕਿਹਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਵਿਮੁਕਤ ਤੇ ਘੁਮੰਤੂ ਜਾਤੀਆਂ ਦੇ ਲੋਕਾਂ ਦੇ ਉਥਾਨ ਤੇ ਵਿਕਾਸ ਲਈ ਦ੍ਰਿੜ ਸੰਕਲਪ ਹੈ ਤੇ ਉਨਾਂ ਲਈ ਕਈ ਕਲਿਆਣਕਾਰੀ ਯੋਜਨਾਵਾਂ ਲਈ ਕਦਮ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਤੀਆਂ ਦੇ ਬੱਚਿਆਂ ਲਈ ਹੋਸਟਲ ਖੋਲ੍ਹੇ ਜਾਣਗੇ ਤਾਂ ਜੋ ਇਨ੍ਹਾਂ ਵਰਗਾਂ ਦੇ ਬੱਚੇ ਉਚੇੇਰੀ ਵਿਦਿਆ ਹਾਸਲ ਕਰ ਵਿਕਾਸ ਦੇ ਰਾਹ ’ਤੇ ਅੱਗੇ ਵਧ ਸਕਣ। ਹਰਿਆਣਾ ਵਿਮੁਕਤ ਜਾਤੀ ਘੁਮੰਤੂ ਵਿਕਾਸ ਬੋਰਡ ਦੇ ਸਲਾਹਕਾਰ ਦਲ ਸਿੰਘ ਮਲਾਹ ਅੱਜ ਪਿੰਡ ਬੇਰਥਲਾ ਵਿਚ ਵਿਮੁਕਤ ਸਮਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਵਰਗਾਂ ਲਈ ਰਿਹਾਇਸ਼ੀ ਜ਼ਮੀਨ ਤੇ ਸਬਸਿਡੀ ਉਪਲਬਧ ਕਰਾਉਣ ਲਈ ਗੰਭੀਰ ਹੈ।