ਟ੍ਰਿਬਿਊਨ ਨਿਊਜ਼ ਸਰਵਿਸ
ਝੱਜਰ, 7 ਮਾਰਚ
ਐਤਵਾਰ ਨੂੰ ਟਿਕਰੀ-ਬਹਾਦੁਰਗੜ੍ਹ ਸਰਹੱਦ ‘ਤੇ ਦਰੱਖਤ ਨਾਲ ਲਟਕ ਕੇ 48 ਸਾਲਾ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਖ਼ੁਦਕੁਸ਼ੀ ਨੋਟ ਛੱਡਿਆ ਹੈ ਜਿਸ ਵਿੱਚ ਉਸ ਨੇ ਖੁ਼ਦਕੁਸ਼ੀ ਲਈ ਖੇਤੀ ਕਾਨੂੰਨਾਂ ਨੂੰ ਜ਼ਿੰਮੇਦਾਰ ਕਰਾਰ ਦਿੱਤਾ ਹੈ। ਕਿਸਾਨ ਦੀ ਪਛਾਣ ਹਿਸਾਰ ਜ਼ਿਲ੍ਹੇ ਦੇ ਰਾਜਬੀਰ ਵਜੋਂ ਹੋਈ ਹੈ।