ਪੱਤਰ ਪ੍ਰੇਰਕ
ਟੋਹਾਣਾ, 16 ਮਾਰਚ
ਇਥੋਂ ਦੇ ਇਕ ਪਿੰਡ ਦੇ ਬਜ਼ੁਰਗ ’ਤੇ ਆਪਣੀ 9 ਸਾਲਾ ਪੋਤਰੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਤਹਿਤ ਪੁਲੀਸ ਨੇ ਪੋਸਕੋ ਐਕਟ ਦੇ ਤਹਿਤ ਪੀੜਤ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਔਰਤ ਨੇ ਦੱਸਿਆ ਕਿ ਉਸ ਦਾ 13 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚ 10 ਸਾਲ ਦਾ ਲੜਕਾ ਤੇ 9 ਸਾਲ ਦੀ ਬੇਟੀ ਹੈ। ਉਸ ਦੇ ਪਤੀ ਦੀ ਤਿੰਨ ਸਾਲ ਪਹਿਲਾਂ ਮੌਤ ਹੋਣ ’ਤੇ ਉਸ ਦਾ ਦੂਜਾ ਵਿਆਹ ਆਦਮਪੁਰ ਦੇ ਥਾਣਾ ਅਧੀਨ ਪੈਂਦੇ ਪਿੰਡ ਵਿੱਚ ਕਰ ਦਿੱਤਾ ਗਿਆ ਸੀ। ਉਹ ਆਪਣੇ ਪਤੀ ਨਾਲ ਸਹੁਰੇ ਪਰਿਵਾਰਾ ਤੋਂ ਵੱਖ ਰਹਿ ਰਹੀ ਸੀ। 12 ਮਾਰਚ ਨੂੰ ਉਸ ਦੇ ਸਹੁਰੇ ਨੇ ਬੱਚਿਆਂ ਨੂੰ ਬਹਾਨੇ ਨਾਲ ਘਰ ਬੁਲਾਇਆ। ਸਹੁਰੇ ਨੇ ਆਪਣੇ ਐਕਸੀਡੈਂਟ ਦੀ ਝੂਠੀ ਖ਼ਬਰ ਉਨ੍ਹਾਂ ਨੂੰ ਦੱਸ ਕੇ ਆਪਣੇ ਕੋਲ ਬੁਲਾ ਲਿਆ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਨੇ ਉਸ ਰਾਤ ਨਾਬਾਲਗ ਬੱਚੀ ਨਾਲ ਜਬਰ ਜਨਾਹ ਕੀਤਾ ਤਾ ਬੇਟੀ ਵੱਲੋ ਦੱਸਣ ਤੇ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।