ਪੱਤਰ ਪ੍ਰੇਰਕ
ਕਰਨਾਲ/ਪਾਣੀਪਤ, 3 ਜਨਵਰੀ
ਪਾਣੀਪਤ ਦੇ ਭਾਵਨਾ ਚੌਕ ਵਿੱਚ ਅਣਖ ਦੀ ਖਾਤਰ ਭਰਾਵਾਂ ਨੇ ਆਪਣੇ ਜੀਜੇ ਦਾ ਚਾਕੂ ਮਾਰਕੇ ਕਤਲ ਕਰ ਦਿੱਤਾ, ਜਿਸ ਨੇ ਉਨ੍ਹਾਂ ਦੀ ਭੈਣ ਨਾਲ ਕਰੀਬ 40 ਦਿਨ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਜਾਣਕਾਰੀ ਮੁਤਾਬਿਕ ਦੋਵੇਂ ਮੁਲਜ਼ਮ ਵਿਜੈ ਉਰਫ ਛੋਟਾ ਅਤੇ ਪਵਨ ਗ੍ਰਿਫ਼ਤਾਰੀ ਦੇ ਡਰੋਂ ਫਰਾਰ ਹਨ। ਇਸ ਦੌਰਾਨ ਪੀੜਤਾ ਕੋਮਲ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਵਿੱਚ ਨੀਰਜ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਦੇ ਸਰੀਰ ‘ਤੇ ਚਾਕੂ ਦੇ ਲਗਪਗ 16 ਨਿਸ਼ਾਨ ਹਨ। ਪਰਿਵਾਰ ਨੇ ਪਹਿਲਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਮ੍ਰਿਤਕ ਦੇਹ ਚੁੱਕਣ ਦੀ ਗੱਲ ਕੀਤੀ, ਪਰ ਪੁਲੀਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਮਿਲਦਿਆਂ ਹੀ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਲੈ ਲਿਆ।