ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਸਤੰਬਰ
ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪੈਦਾ ਹੋਈਆਂ ਤਿੰਨ ਧੀਆਂ ਦੇ ਪਰਿਵਾਰਾਂ ਨੂੰ 1100, 1100 ਰੁਪਏ ਦੀ ਸ਼ਗਨ ਰਾਸ਼ੀ ਦੀ ਯੋਜਨਾ ਦਾ ਲਾਭ ਹਸਪਤਾਲ ਦੇ ਚੇਅਰਮੈਨ ਡਾ. ਐੱਚ.ਐੱਸ. ਗਿੱਲ ਨੇ ਦਿੱਤਾ। ਇਹ ਸ਼ਗਨ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਵਿੱਚ ਬੱਚੀ ਦੀ ਮਾਤਾ ਕੋਮਲਪ੍ਰੀਤ ਕੌਰ ਵਾਸੀ ਅੰਬਾਲਾ, ਕਮਲਪ੍ਰੀਤ ਕੌਰ ਵਾਸੀ ਸਮਾਣਾ (ਪੰਜਾਬ) ਤੇ ਪਾਇਲ ਵਾਸੀ ਮੁਗਲਈ ਜਾਟਾਨ ਸ਼ਾਮਲ ਹਨ।
ਡਾ. ਗਿੱਲ ਨੇ ਦੱਸਿਆ ਕਿ ਹਸਪਤਾਲ ਦੀ ਇਹ ਨਵੀਂ ਪਹਿਲ ਹੈ ਕਿ ਇਸ ਹਸਪਤਾਲ ਵਿੱਚ ਜਨਮ ਲੈਣ ਵਾਲੀ ਹਰ ਧੀ ਨੂੰ ਉਪਰੋਕਤ ਸ਼ਗਨ ਯੋਜਨਾ ਤਹਿਤ ਇਹ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਦੀ ਸੋਚ ਧੀਆਂ ਪ੍ਰਤੀ ਸਕਾਰਾਤਮਕ ਹੋਵੇ, ਇਸ ਉਦੇਸ਼ ਨੂੰ ਮੁੱਖ ਰੱਖ ਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਇਕ ਹੀ ਛੱਤ ਹੇਠ ਘੱਟ ਖਰਚ ’ਤੇ ਬਿਹਤਰ ਸੁਵਿਧਾਵਾਂ ਨਾਲ ਇਲਾਜ ਹੋ ਰਿਹਾ ਹੈ ਜਿਸ ਤਹਿਤ ਨਾਰਮਲ ਜਣੇਪੇ ਦੀ ਸੁਵਿਧਾ ਮੁਫਤ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾ. ਗੁਣਤਾਸ ਸਿੰਘ ਗਿੱਲ, ਪ੍ਰਿੰਸੀਪਲ ਡਾ. ਬੀ.ਐੱਲ. ਭਾਰਦਵਾਜ ਮੌਜੂਦ ਸਨ।