ਸ਼ਾਹਬਾਦ ਮਾਰਕੰਡਾ: ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿਚ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਮੁਲਾਣਾ ਦੇ ਡਿਪਟੀ ਡਾਇਰੈਕਟਰ ਵਿਕਰਾਂਤ ਵਸ਼ਿਸ਼ਟ ਤੇ ਮਯੰਕ ਸ਼ਰਮਾ ਨੇ 12ਵੀਂ ਕਲਾਸ ਦੇ ਸਾਰੇ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਕਰੀਅਰ ਮੋਟੀ ਵਿਕੇਸ਼ਨ ਨਵੀਂ ਸਿੱਖਿਆ ਨੀਤੀ ਤੋਂ ਜਾਣੂੰ ਕਰਾਇਆ। ਸਕੂਲ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਉਨ੍ਹਾਂ ਦਾ ਸਵਾਗਤ ਕੀਤਾ। -ਪੱਤਰ ਪ੍ਰੇਰਕ