ਪੱਤਰ ਪ੍ਰੇਰਕ
ਟੋਹਾਣਾ, 8 ਜੁਲਾਈ
ਪਿੰਡ ਦਈਅੜ ਤੋਂ 23 ਜੂਨ ਨੂੰ ਲਾਪਤਾ ਹੋਏ ਵਿਦਿਆਰਥੀ ਮੋਹਨਲਾਲ ਦੇ ਕਤਲ ਸਬੰਧੀ ਪੁਲੀਸ ਨੇ ਉਸਦੇ ਦੋਸਤ ਸੰਦੀਪ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ਨੂੰ ਹਿਰਾਸਤ ਵਿੱਚ ਲੈ ਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਡੀਐੱਸਪੀ ਸ਼ੁਭਾਸ਼ ਚੰਦਰ ਨੇ ਦੱਸਿਆ ਕਿ ਕਤਲ ਪੈਸੇ ਦੇ ਲੈਣ-ਦੇਣ ਤੇ ਪ੍ਰੇਮ ਪ੍ਰਸੰਗ ਕਾਰਨ ਹੋਇਆ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਤਲ ਕਾਫ਼ੀ ਬੇਰਹਿਮੀ ਨਾਲ ਕੀਤਾ ਗਿਆ ਹੈ। ਮੁਲਜ਼ਮ ਸੰਦੀਪ ਨੇ ਦੋਸਤ ਨੂੰ ਨਸ਼ੀਲਾ ਜੂਸ ਪਿਆ ਕੇ ਬੇਹੋਸ਼ ਕੀਤਾ ਤੇ ਨਿੱਜੀ ਸਕੂਲ ਦੀ ਦੀਵਾਰ ਨਾਲ ਪੈਂਦੇ ਟੋਏ ਵਿੱਚ ਕਹੀ ਨਾਲ ਸਿਰ ਕਲਮ ਕਰਕੇ ਟੋਏ ਨੂੰ ਮਿੱਟੀ ਨਾਲ ਭਰ ਦਿੱਤਾ। ਪੁਲੀਸ ਨੇ ਲਾਸ਼ ਕੱਢਵਾ ਕੇ ਅਗਰੋਹਾ ਮੇਡੀਕਲ ਪੋਸਟਮਾਰਟਮ ਲਈ ਭੇਜੀ ਹੈ। ਪੁਲੀਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।