ਰਤੀਆ: ਪਿੰਡ ਹਮਜਾਪੁਰ ਵਾਸੀ ਸੁਖਦੇਵ ਸਿੰਘ ਨੇ ਉਸ ਦੇ ਰਿਸ਼ਤੇਦਾਰ ਦੀ ਲਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਲਾਏ ਹਨ। ਸੁਖਦੇਵ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਸਾਲੇ ਕੁਦਨੀ ਵਾਸੀ ਪਹਿਲਵਾਨ ਦੀ ਇੱਕ ਨਿੱਜੀ ਬੈਂਕ ’ਚ ਨੌਕਰੀ ਲਵਾਉਣ ਦੇ ਨਾਂ ’ਤੇ ਮੁਲਜ਼ਮਾਂ ਨੇ 1.20 ਲੱਖ ਰੁਪਏ ਮੰਗੇ ਪਰ ਪੈਸੇ ਲੈਣ ਮਗਰੋਂ ਆਰਜ਼ੀ ਤੌਰ ’ਤੇ ਫੀਲਡ ਵਿੱਚ ਨਿਯੁਕਤ ਕਰਵਾ ਦਿੱਤਾ। ਪੀੜਤ ਨੇ ਪੁਲੀਸ ਤੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। -ਪੱਤਰ ਪ੍ਰੇਰਕ