ਗੁਰੂਗ੍ਰਾਮ: ਦਿੱਲੀ ਦੇ ਬਾਹਰਵਾਰ ਗੁਰੂਗ੍ਰਾਮ ਵਿੱਚ ਇੱਕ ਉਸਾਰੀ ਅਧੀਨ ਰੇਲਵੇ ਪੁਲ ਨੇੜੇ ਸੈਲਫੀ ਲੈਂਦੇ ਚਾਰ ਨੌਜਵਾਨ ਰੇਲਗੱਡੀ ਹੇਠ ਆ ਕੇ ਮਾਰੇ ਗਏ। ਜੀਆਰ ਪੁਲੀਸ ਮੁਤਾਬਕ ਇਹ ਹਾਦਸਾ ਸ਼ਾਮ 5 ਵਜੇ ਵਾਪਰਿਆ ਜਦੋਂ ਦਿੱਲੀ ਦੇ ਸਰਾਏ ਰੋਹਿਲਾ ਤੋਂ ਅਜਮੇਰ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਗੁਰੂਗ੍ਰਾਮ ਰੇਲਵੇ ਸਟੇਸ਼ਨ ਤੋਂ ਬਸਾਈ ਰੇਲਵੇ ਸਟੇਸ਼ਨ ਵੱਲ ਵਧ ਰਹੀ ਸੀ। ਜਦੋਂ ਰੇਲਗੱਡੀ ਟਰੈਕ ’ਤੇ ਆਈ ਤਾਂ 18 ਤੋਂ 21 ਸਾਲਾਂ ਦੇ ਇਨ੍ਹਾਂ ਨੌਜਵਾਨਾਂ ਨੇ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਰੇਲਗੱਡੀ ਦੇ ਕਾਫ਼ੀ ਨਜ਼ਦੀਕ ਆਉਣ ’ਤੇ ਵੀ ਉਹ ਟਰੈਕ ਤੋਂ ਨਾ ਹਿੱਲੇ, ਕਿਉਂਕਿ ਉਹ ਤਸਵੀਰ ’ਚ ਰੇਲਗੱਡੀ ਨੂੰ ਲੈਣਾ ਚਾਹੁੰਦੇ ਸਨ ਤੇ ਰੇਲਗੱਡੀ ਹੇਠ ਆ ਗਏ। -ਪੀਟੀਆਈ