ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਅਕਤੂਬਰ
ਬੀਤੇ ਦਿਨ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਵੱਲੋਂ ਨਗਰ ਪਰਿਸ਼ਦ ਅੰਬਾਲਾ ਕੈਂਟ ਵਿਚ ਮਾਰੇ ਛਾਪੇ ਦੌਰਾਨ ਲਾਪ੍ਰਵਾਹੀ ਮਿਲਣ ਤੋਂ ਬਾਅਦ ਕਾਰਜਕਾਰੀ ਅਧਿਕਾਰੀ ਸਮੇਤ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਰਬਨ ਲੋਕਲ ਬਾਡੀਜ਼ ਵਿਭਾਗ ਵੱਲੋਂ ਜਾਰੀ ਹੁਕਮ-ਪੱਤਰ ਵਿਚ ਨਗਰ ਪਰਿਸ਼ਦ ਦੇ ਈਓ ਰਵਿੰਦਰ ਕੁਹਾਰ, ਐੱਮਈ ਹਰੀਸ਼ ਸ਼ਰਮਾ, ਬਿਲਡਿੰਗ ਇੰਸਪੈਕਟਰ ਰਮੇਸ਼ ਕੁਮਾਰ ਅਤੇ ਜੂਨੀਅਰ ਇੰਜਨੀਅਰ ਵਿਸ਼ਾਲ ਚੌਹਾਨ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਗ੍ਰਹਿ ਮੰਤਰੀ ਵੱਲੋਂ ਮਾਰੇ ਛਾਪੇ ਦੌਰਾਨ ਦਫ਼ਤਰ ’ਚ ਕਈ ਖਾਮੀਆਂ ਪਾਈਆਂ ਗਈਆਂ ਸਨ।