ਸਿਰਸਾ: ਇਥੋਂ ਦੀ ਸੀਆਈਏ ਪੁਲੀਸ ਨੇ ਅੰਤਰਰਾਜੀ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਹਨ ਜਿਨ੍ਹਾਂ ਦੀ ਪਛਾਣ ਵਿਜੈ ਉਰਫ਼ ਸੋਨੂੰ, ਅਜੈ ਕੁਮਾਰ, ਰਾਮ ਨਿਵਾਸ ਵਾਸੀਆਨ ਜੋਧਕਾਂ ਅਤੇ ਰਾਜਾ ਵਾਸੀ ਮਾਖੋਸਰਾਣੀ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਰਪਿਤ ਜੈਨ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੇ ਹਰਿਆਣਾ ਤੇ ਰਾਜਸਥਾਨ ’ਚ ਚੋਰੀ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦਸ ਮੋਟਰਸਾਈਕਲ, ਇਕ ਟਰੈਕਟਰ, ਵਾਸ਼ਿੰਗ ਮਸ਼ੀਨ, 2 ਪ੍ਰਿੰਟਰ, ਚਾਰ ਮੋਨੀਟਰ, ਇਕ ਡੀਵੀਆਰ ਤੇ ਇਲੈਕਟਰੋਨਿਕ ਵਸਤਾਂ ਬਰਾਮਦ ਹੋਈਆਂ ਹਨ। -ਨਿੱਜੀ ਪੱਤਰ ਪ੍ਰੇਰਕ