ਚੰਡੀਗੜ੍ਹ, 2 ਜੂਨ
ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਪੂਰਨ ਸਿੰਘ ਡਾਬਰਾ ਦਾ ਅੱਜ ਗੁੜਗਾਓਂ ਦੇ ਇਕ ਹਸਪਤਾਲ ਵਿਚ ਕੋਵਿਡ-19 ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਪਾਰਟੀ ਦੇ ਬਿਆਨ ਅਨੁਸਾਰ ਜੇਜੇਪੀ ਦੇ ਜਨਰਲ ਸਕੱਤਰ ਡਾਬਰਾ ਨੇ ਅੱਜ ਆਖ਼ਰੀ ਸਾਹ ਲਿਆ। ਪਾਰਟੀ ਪ੍ਰਧਾਨ ਅਜੈ ਸਿੰਘ ਚੌਟਾਲਾ ਸਣੇ ਜੇਜੇਪੀ ਦੇ ਸੀਨੀਅਰ ਆਗੂਆਂ ਨੇ ਡਾਬਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾਬਰਾ 2000 ਤੋਂ 2005 ਤੱਕ ਵਿਧਾਇਕ ਰਹੇ ਸਨ। ਉਹ 2019 ਤੋਂ ਪਹਿਲਾਂ ਇੰਡੀਅਨ ਨੈਸ਼ਨਲ ਲੋਕ ਦਲ ਛੱਡ ਕੇ ਜੇਜੇਪੀ ਵਿਚ ਚਲੇ ਗਏ ਸਨ। -ਪੀਟੀਆਈ