ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ,17 ਮਾਰਚ
ਲੋਕਤੰਤਰ ਸੁਰੱਕਸ਼ਾ ਪਾਰਟੀ ਛੱਡਣ ਵਾਲੇ ਲੋਸੁਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਪਟਾਕ ਮਾਜਰਾ ਨੇ ਅੱਜ ਬਾਬੈਨ ਵਿਚ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ‘ਆਪ’ ਦੇ ਰਾਜ ਸਭਾ ਮੈਂਬਰ ਤੇ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਦੀ ਅਗਵਾਈ ਵਿਚ ਆਪ ਦਾ ਪੱਲਾ ਫੜ ਲਿਆ। ਨਾਇਬ ਸਿੰਘ ਸੈਣੀ ਲੋਸੁਪਾ ਸੁਪਰੀਮੋ ਰਾਜ ਕੁਮਾਰ ਸੈਣੀ ਦੇ ਖਾਸ ਵਿਸ਼ਵਾਸ ਪਾਤਰਾਂ ਵਿੱਚ ਇਕ ਸਨ। ਉਨਾਂ ਨੇ ਲਾਡਵਾ ਵਿਧਾਨ ਸਭਾ ਤੋਂ ਲੋਸੁਪਾ ਦੀ ਟਿਕਟ ’ਤੇ ਪਿਛਲੀ ਵਿਧਾਨ ਸਭਾ ਦੀ ਚੋਣ ਲੜੀ ਸੀ। ਇਸ ਮੌਕੇ ਲੋਸੁਪਾ ਦੇ ਹਲਕਾ ਲਾਡਵਾ ਦੇ ਪ੍ਰਧਾਨ ਕ੍ਰਿਸ਼ਨ ਲਾਲ ਕਸ਼ਯਪ, ਭਾਕਿਯੂ ਦੇ ਜ਼ਿਲ੍ਹਾ ਮਹਾਂਮੰਤਰੀ ਅਮਰੀਕ ਸਿੰਘ ਬਹਾਦਰ ਪੁਰ, ਜ਼ਿਲ੍ਹਾ ਪਰੀਸ਼ਦ ਮੈਂਬਰ ਮਾਨ ਸਿੰਘ ਬਜਗਾਵਾਂ, ਸਰਪੰਚ ਐਸੋਸੀਏਸ਼ਨ ਬਾਬੈਨ ਦੇ ਪ੍ਰਧਾਨ ਸੁਭਾਸ਼ ਕਸੀਥਲ, ਤਰਸੇਮ ਰਾਮ ਸਰਨ ਮਾਜਰਾ, ਸਲਮਾਨ ਖਾਨ ਬੁਹਾਵੀ, ਕੌਲਾ ਪੁਰ ਦੇ ਸਾਬਕਾ ਸਰਪੰਚ ਬਾਬੂ ਸਿੰਘ, ਖੇਮ ਸਿੰਘ, ਸੁਰਜੀਤ ਸਿੰਘ, ਸ਼ੀਤਲ ਸਿੰਘ, ਪਰਮਪਾਲ ਸਿੰਘ ਤੋਂ ਇਲਾਵਾ ਕਈ ਪਾਰਟੀਆਂ ਦੇ ਸਾਬਕਾ ਸਰਪੰਚ ਤੇ ਅਹੁਦੇਦਾਰਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਸਭ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸੈਣੀ , ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੇਵਾ ਸਿੰਘ ਆਰੀਆ, ਹਲਕਾ ਪ੍ਰਧਾਨ ਅਮਰੀਕ ਸਿੰਘ ਬਕਾਲੀ, ਗੁਰਦੇਵ ਸਿੰਘ ਸੁਰਾ ਮੌਜੂਦ ਸਨ।