ਪੱਤਰ ਪ੍ਰੇਰਕ
ਫਰੀਦਾਬਾਦ, 15 ਫਰਵਰੀ
ਇਸ ਜ਼ਿਲ੍ਹੇ ਦੇ ਗੁਆਂਢੀ ਸ਼ਹਿਰ ਗੁਰੂਗ੍ਰਾਮ ਦੇ ਰਾਜੀਵ ਚੌਕ ’ਤੇ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਔਰਤ ਨੇ ਟੈਕਸੀ ਡਰਾਈਵਰ ਨੂੰ ਕਥਿਤ ਚਾਕੂ ਮਾਰ ਦਿੱਤਾ। ਔਰਤ ਹਿਜਾਬ ਵਿੱਚ ਸੀ। ਰਾਜੀਵ ਚੌਕ ਵਿੱਚ ਔਰਤ ਅਚਾਨਕ ਆਈ ਜਦੋਂ ਕੈਬ ਡਰਾਈਵਰ ਨੇ ਉਸ ਨੂੰ ਕਿਹਾ ਕਿ ਕਿੱਥੇ ਜਾਣਾ ਹੈ ਤਾਂ ਉਸ ਨੇ ਚਾਕੂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਭੱਜਣ ਲੱਗੀ। ਮੌਕੇ ’ਤੇ ਮੌਜੂਦ ਪੁਲੀਸ ਨੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੂੰ ਸਿਵਲ ਲਾਈਨ ਥਾਣੇ ਲਿਜਾਇਆ ਗਿਆ। ਪੁਲੀਸ ਨੂੰ ਔਰਤ ਨੇ ਆਪਣੀ ਪਛਾਣ ਮਿਸਰ ਦੀ ਰਹਿਣ ਵਾਲੀ ਦੱਸੀ ਹੈ।