ਪੱਤਰ ਪ੍ਰੇਰਕ
ਰਤੀਆ, 13 ਅਕਤੂਬਰ
ਐਸਡੀਐਮ ਭਾਰਤ ਭੂਸ਼ਨ ਕੋਸ਼ਿਕ ਵੱਲੋਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆਂ ਦੀ ਸੰਭਾਵਿਤ ਬਿਮਾਰੀ ਦੀ ਰੋਕਥਾਮ ਲਈ ਨਗਰ ਪਾਲਿਕਾ ਨੂੰ ਨਵੀਆਂ ਫੌਗਿੰਗ ਮਸ਼ੀਨਾਂ ਮੰਗਵਾਉਣ ਤੇ ਸ਼ਹਿਰ ਦੇ ਸਾਰੇ ਵਾਰਡਾਂ ਅੰਦਰ ਨਗਰ ਪਾਲਿਕਾ ਦੀਆਂ ਟੀਮਾਂ ਗਠਿਤ ਕਰਕੇ ਫੋਗਿੰਗ ਕਰਨਦੇ ਆਦੇਸ਼ ਦਿੱਤੇ ਹਨ। ਨਗਰ ਪਾਲਿਕਾ ਨੇ ਟੋਹਾਣਾ ਨਗਰ ਪਾਲਿਕਾ ਤੋਂ ਮਸ਼ੀਨਾਂ ਮੰਗਵਾ ਕੇ ਸ਼ਹਿਰ ਅੰਦਰ ਫੌਗਿੰਗ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਅੱਜ ਨਗਰ ਪਾਲਿਕਾ ਦੀ ਟੀਮ ਭੂਪ ਸਿੰਘ ਦੀ ਅਗਵਾਈ ’ਚ ਟਿੱਬਾ ਕਲੋਨੀ ਵਿਚ ਪਹੁੰਚੀ। ਇਸ ਕਲੋਨੀ ’ਚ ਜ਼ਿਆਦਾ ਡੇਂਗੂ ਦੇ ਮਰੀਜ਼ ਪਾਏ ਗਏ। ਇਸ ਸਮੱਸਿਆ ਨਾਲ ਨਜਿੱਠਣ ਲਈ ਸਿਵਲ ਸਰਜਨ ਡਾ. ਬੀਰੇਸ਼ ਭੂਸ਼ਨ ਨੇ ਵੀ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਨਵੀਆਂ ਫੌਗਿੰਗ ਮਸ਼ੀਨਾਂ ਖ਼ਰੀਦਣ ਲਈ ਪੱਤਰ ਲਿਖ ਕੇ ਭੇਜਿਆ ਹੈ। ਹੈਲਥ ਇੰਸਪੈਕਟਰ ਰਾਜੇਸ਼ ਸ਼ਯੋਕੰਦ ਨੇ ਦੱਸਿਆ ਕਿ ਨਗਰ ਪਾਲਿਕਾ ਨੇ ਫੌਗਿੰਗ ਮਸ਼ੀਨਾਂ ਮੰਗਵਾ ਕੇ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਹੈ।