ਪ੍ਰਭੂ ਦਿਆਲ
ਸਿਰਸਾ, 11 ਜੂਨ
ਇਥੋਂ ਦੀ ਸਦਰ ਪੁਲੀਸ ਨੇ ਪਿੰਡ ਮੱਲੇਕਾਂ ਦੇ ਮਕਾਨ ਦੀ ਛੱਤ ਵਿੱਚੋਂ ਪੰਜ ਪਿਸਤੌਲ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਦਰ ਥਾਣਾ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਬਰਾਮਦ ਕੀਤੇ ਗਏ ਪਿਸਤੌਲਾਂ ’ਚੋਂ ਚਾਰ 32 ਬੋਰ ਦੇ ਅਤੇ ਇਕ 30 ਬੋਰ ਦਾ ਹੈ। ਪਿੰਡ ਮੱਲੇਕਾਂ ਵਾਸੀ ਬਲਜੋਧ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਤੂੜੀ ਵਾਲੇ ਮਕਾਨ ਦੀ ਛੱਤ ਵਿੱਚ ਕਿਸੇ ਵਿਅਕਤੀ ਨੇ ਅਸਲਾ ਰੱਖ ਦਿੱਤਾ ਹੈ। ਪੁਲੀਸ ਨੇ ਪਿਸਤੌਲ ਆਪਣੇ ਕਬਜ਼ੇ ਵਿੱਚ ਲੈ ਲਏ।