ਪੱਤਰ ਪ੍ਰੇਰਕ
ਡੱਬਵਾਲੀ, 23 ਦਸੰਬਰ
ਡੱਬਵਾਲੀ ਅਗਨੀ ਕਾਂਡ ਦੀ 25ਵੀਂ ਬਰਸੀ ’ਤੇ ਅੱਜ 442 ਸ਼ਹੀਦਾਂ ਨੂੰ ਉਨ੍ਹਾਂ ਦੇ ਵਾਰਸਾਂ, ਪੀੜਤਾਂ, ਸ਼ਹਿਰ ਵਾਸੀਆਂ ਨੇ ਸ਼ਰਧਾਂਜਲੀਆਂ ਦੇ ਕੇ ਯਾਦ ਕੀਤਾ। ਘਟਨਾ ਸਮੇਂ ਸਮੇਂ ਮਹਿਜ਼ ਛੇ-ਸੱਤ ਸਾਲ ਦਾ ਪੀੜਤ ਰੋਹਿਤ ਜੋਸ਼ੀ ਅੱਜ ਨਵੀਂ ਵਿਆਹੀ ਪਤਨੀ ਸ਼ਵੇਤਾ ਜੋਸ਼ੀ ਸਣੇ ਹਾਦਸੇ ਦੇ ਕੌੜੇ ਇਤਿਹਾਸ ਤੋਂ ਜਾਣੂ ਕਰਵਾਉਣ ਪੁੱਜਾ। ਮਾਸਟਰ ਹਰਪਾਲ ਸਿੰਘ ਵੀ ਹਾਦਸੇ ’ਚ ਵਿਛੜੀ ਪਤਨੀ ਤੇ ਬੱਚੀ ਦੀਆਂ ਤਸਵੀਰਾਂ ਦੇਖ ਕੇ ਭਾਵੁਕ ਹੋ ਉੱਠੇ। ਹਾਦਸੇ ’ਚ ਝੁਲਸੇ ਅੰਗਹੀਣ ਉਮੇਸ਼ ਮਿੱਤਲ ਅਤੇ ਸ਼ੁਮਨ ਕੌਸ਼ਲ ਨੇ ਕਿਹਾ ਕਿ ਪੱਚੀ ਸਾਲ ਲੰਘ ਗਏ ਹਨ ਪਰ ਉਸ ਅੱਗ ਦਾ ਸੇਕ ਅੱਜ ਵੀ ਮਹਿਸੂਸ ਹੁੰਦਾ ਹੈ। ਇਸ ਮੌਕੇ ਅਗਨੀ ਕਾਂਡ ਸਮਾਰਕ ’ਤੇ ਪਾਠ ਦ ੇ ਭੋਗ ਤੇ ਹਵਨ ਯੱਗ ਕਰ ਕੇ ਸ਼ਹੀਦਾਂ ਨਮਿਤ ਅਰਦਾਸ ਕੀਤੀ ਗਈ। ਇਸ ਮੌਕੇ ਅਜੈ ਸਿੰਘ ਚੌਟਾਲਾ, ਵਿਧਾਇਕਾ ਨੈਨਾ ਸਿੰਘ, ਵਿਧਾਇਕ ਅਮਿਤ ਸਿਹਾਗ ਤੇ ਹੋਰ ਮੌਜੂਦ ਸਨ