ਟੋਹਾਣਾ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਤਲਵਾੜਾ ਦੇ ਗੌਰਮਿੰਟ ਮਿਡਲ ਸਕੂਲ ਦੇ ਹੈੱਡ ਮਾਸਟਰ ਨੀਰ ਸਿੰਘ ਦੀ ਸ਼ਿਕਾਇਤ ’ਤੇ ਜਾਖਲ ਪੁਲੀਸ ਨੇ ਸਕੂਲ ਸਟਾਫ਼ ਦੇ ਅਧਿਆਪਕ ਸਤੀਸ਼ ਕੁਮਾਰ ਵਿਰੁੱਧ ਗਾਲ੍ਹਾਂ ਕੱਢਣ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਧਰ ਸਤੀਸ਼ ਕੁਮਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।