ਪੱਤਰ ਪ੍ਰੇਰਕ
ਟੋਹਾਣਾ, 10 ਮਈ
ਮਾਈਨਿੰਗ ਦੇ ਧੰਦੇ ਵਿੱਚ ਹਿੱਸੇਦਾਰ ਬਣਾ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਤੇ ਅਦਾਲਤ ਦੇ ਆਦੇਸ਼ ’ਤੇ ਪੁਲੀਸ ਨੇ ਹਿਸਾਰ ਦੇ ਪਿਓ-ਪੁੱਤਰ ਜਗਦੀਸ਼ ਤੇ ਨਵੀਨ ਵਿਰੁੱਧ ਧੋਖਾਧੜੀ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਸਚਦੇਵ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੀੜਤ ਮੁਤਾਬਕ ਉਸਨੇ ਜਗਦੀਸ਼ ਕੁਮਾਰ ਤੇ ਉਸਦੇ ਬੇਟੇ ਨਵੀਨ ਨਾਲ ਰਾਜਸਥਾਨ ਵਿੱਚ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਲਈ ਵੀਹ ਲੱਖ ਰੁਪਏ ਮੰਗੇ ਸਨ, ਜਿਸ ਦੌਰਾਨ ਉਸ ਨੇ 15 ਲੱਖ ਰੁਪਏ ਦੇ ਦਿੱਤੇ ਪਰ ਪਿਓ-ਪੁੱਤਰ ਨੇ ਕਾਰੋਬਾਰ ਨਾ ਕੀਤਾ ਤੇ ਨਾ ਹੀ ਪੈਸੇ ਮੋੜਨ ’ਤੇ ਕੇਸ ਦਰਜ ਕੀਤਾ ਗਿਆ ਹੈ।