ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਫਰਵਰੀ
ਚੋਰਾਂ ਨੇ ਟਰੱਕ ਦੇ ਰੱਸੇ ਵੱਢ ਕੇ 242 ਪੇਟੀਆਂ ਫੈਵੀਕੋਲ ਚੋਰੀ ਕਰ ਲਿਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਸਮਾਨ ਪੁਰ ਪੰਜਾਬ ਵਾਸੀ ਭਜਨ ਸਿੰਘ ਨੇ ਕਿਹਾ ਹੈ ਕਿ ਉਹ ਟਰੱਕ ’ਤੇ ਡਰਾਈਵਰੀ ਕਰਦਾ ਹੈ। ਉਹ ਪੀਡੀ ਲਾਈਟ ਇੰਡੀਆ ਪਿੰਡ ਦੁਖੇੜੀ ਤੋਂ ਪੇਟੀਆਂ ਲੱਦ ਕੇ ਚੱਲਿਆ ਸੀ। ਜਦ ਸ਼ਾਮ ਨੂੰ ਉਹ ਜੀ ਟੀ ਰੋਡ ਮੋਹੜੀ ਸਰਵਿਸ ਲੇਨ ਕੋਲ ਪੁੱਜਾ ਤਾਂ ਟਰੱਕ ਬੰਦ ਹੋ ਗਿਆ। ਉਹ ਖਾਣਾ ਖਾਣ ਚਲਾ ਗਿਆ ਤੇ ਉਹ ਗੱਡੀ ਵਿਚ ਹੀ ਸੌਂ ਗਿਆ। ਰਾਤ ਦੇ ਸਮੇਂ ਅਣਪਛਾਤੇ ਚੋਰਾਂ ਨੇ ਉਸ ਦੀ ਗੱਡੀ ਦੀ ਤਿਰਪਾਲ ਤੇ ਰੱਸੇ ਵੱਢ ਕੇ 242 ਪੇਟੀਆਂ ਫੈਵੀਕੋਲ ਚੋਰੀ ਕਰ ਲਿਆ। ਪੁਲੀਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।