ਪੱਤਰ ਪ੍ਰੇਰਕ
ਜੀਂਦ, 3 ਸਤੰਬਰ
ਪਿੰਡ ਬੀਬੀਪੁਰ ਵਿੱਚ ਇਫਕੋ ਜੀਂਦ ਨੇ ਨੈਨੋ ਯੂਰੀਆ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਸਬੰਧੀ ਕਰਵਾਏ ਸਮਾਗਮ ਵਿੱਚ ਇਫਕੋ ਦੇ ਉਪ-ਮਹਾਪ੍ਰਬੰਧਕ ਓਮਕਾਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨਿਕ ਡਾ. ਧੀਰਜ ਪੰਘਾਲ ਨੇ ਕੀਤੀ। ਇਸ ਮੌਕੇਓਮਕਾਰ ਸਿੰਘ ਨੇ ਇਫਕੋ ਨੈਨੋ ਯੂਰੀਆ ਤਰਲ ਦੇ ਫਾਇਦੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਨੈਨੋ ਯੂਰੀਆ ਤਰਲ ਪਰੰਪਰਾਗਤ ਯੁੂਰੀਆ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਇਫਕੋ ਨੈਨੋ ਯੂਰੀਆ ਦੀ ਵਰਤੋਂ 11 ਹਜ਼ਾਰ ਕਿਸਾਨਾਂ ਵੱਲੋਂ ਕਰਨ ’ਤੇ ਇਹ ਸਾਹਮਣੇ ਆਇਆ ਕਿ ਇਸ ਦੀ ਸਿਰਫ਼ 500 ਐੱਮਐੱਲ ਵਾਲੀ ਬੋਤਲ, ਇੱਕ ਕੱਟਾ ਯੂਰੀਆ ਤੋਂ ਵੱਧ ਪੈਦਾਵਾਰ ਕਰਨ ਵਿੱਚ ਸਮਰੱਥ ਹੈ। ਇਸ ਮੌਕੇ ਕੌਸ਼ਲ ਕਿਸ਼ੋਰ ਨੇ ਵੀ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।