ਪੱਤਰ ਪ੍ਰੇਰਕ
ਗੂਹਲਾ ਚੀਕਾ, 29 ਦਸੰਬਰ
ਕੁਰੂਕਸ਼ੇਤਰ ਦੇ ਭਾਜਪਾ ਸੰਸਦ ਮੈਬਰ ਨਾਇਬ ਸੈਣੀ ਨੇ ਕਿਹਾ ਹੈ ਕਿ ਹੁਣ ਜਦੋਂ ਖੇਤੀਬਾੜੀ ਕਾਨੂੰਨਾਂ ਦਾ ਮੁੱਦਾ ਪੂਰੀ ਤਰਾਂ ਖਤਮ ਹੋ ਗਿਆ ਹੈ ਅਤੇ ਹੁਣ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨ ਲਈਆਂ ਹਨ ਤਾਂ ਕਿਸਾਨਾਂ ਨੂੰ ਵੀ ਹੁਣ ਦੇਸ਼ ਅਤੇ ਸੁਬੇ ਦੇ ਵਿਕਾਸ ਵਿੱਚ ਸਹਿਯੋਗ ਕਰਣ ਲਈ ਅੱਗੇ ਆ ਕੇ ਇੱਕ ਕਦਮ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਦੇ ਚਲਦੇ ਦੇਸ਼ ਵਿੱਚ ਲੱਗਪਗ ਸਾਰੇ ਗਤੀਵਿਧੀਆਂ ਰਸਾਤਲ ਵਿੱਚ ਪਹੁੰਚ ਗਈਆਂ ਸੀ ਅਤੇ ਵਿਕਾਸ ਕੰਮਾਂ ਨੂੰ ਵੀ ਕਾਫ਼ੀ ਸਦਮਾਂ ਪਹੁੰਚਿਆ ਸੀ ਪਰ ਹੁਣ ਵਿਕਾਸ ਦਾ ਸਮਾਂ ਹੈ ਅਤੇ ਅਸੀ ਸਾਰੀਆਂ ਨੂੰ ਮਿਲ ਕੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸੰਸਦ ਮੈਬਰ ਨੇ ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮਦਾ ਪ੍ਰਦਸਨ ਤੇ ਤਲਖ ਟਿੱਪਣੀ ਕੀਤੀ ਅਤੇ ਕਿਹਾ ਕਿ ਇਹ ਛੋਟੀ ਚੋਣਾਂ ਹਨ ਅਤੇ ਇਸ ਨੂੰ ਦੇਸ਼ ਤਾਂ ਕੀ ਰਾਜ ਦੇ ਕਿਸੇ ਚੋਣ ਤੋਂ ਵੀ ਜੋੜਕੇ ਨਹੀਂ ਵੇਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਸੱਤਾ ਵਿੱਚ ਆਵੇਗੀ।