ਟੋਹਾਣਾ: ਪਿੰਡ ਸਿਯਾਵੜਾ ਵਿੱਚ ਖੇਤ ਦੇ 40 ਫੁਟ ਡੂੰਘੇ ਖੂਹ ਦੀ ਮੁਰੰਮਤ ਕਰਦਿਆਂ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਕਿਸਾਨ ਤੇ ਮਜ਼ਦੂਰ ਇਸ ਵਿੱਚ ਦਬ ਗਏ। ਦੋਵਾਂ ਨੂੰ ਕੱਢਣ ਲਈ ਤਿੰਨ ਜੇਸੀਬੀ ਮਸ਼ੀਨਾਂ ਤੇ ਹਿਸਾਰ ਕੈਂਟ ਤੋਂ ਫੌਜ ਦੀ ਐਨਡੀਆਰਐਫ਼ ਟੀਮਾਂ ਲੱਗੀਆਂ ਹੋਈਆਂ ਹਨ। ਦੇਰ ਸ਼ਾਮ ਤਕ ਰਾਹਤ ਕੰਮ ਚੱਲ ਰਹੇ ਸਨ। -ਪੱਤਰ ਪ੍ਰੇਰਕ