ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 12 ਫਰਵਰੀ
ਫ਼ਰੀਦਾਬਾਦ ਵਿਚਲੀ ਰਿਹਾਇਸ਼ੀ ਇਮਾਰਤ ਦੀ 9ਵੀਂ ਤੋਂ 8ਵੀਂ ਮੰਜ਼ਿਲ ’ਤੇ ਡਿੱਗੀ ਆਪਣੀ ਸਾੜੀ ਲਿਆਉਣ ਲਈ ਮਾਂ ਨੇ ਆਪਣੇ ਪੁੱਤ ਨੂੰ ਬੈੱਡਸ਼ੀਟ ਨਾਲ ਲਟਕਾ ਦਿੱਤਾ। ਉਸ ਨੇ ਆਪਣੇ ਪੁੱਤ ਨੂੰ ਬੈੱਡਸ਼ੀਟ ਨਾਲ 8ਵੀਂ ਮੰਜ਼ਿਲ ’ਤੇ ਉਤਾਰਿਆ ਤੇ ਜਦੋਂ ਬੱਚੇ ਨੇ ਸਾੜੀ ਲੈ ਲਈ ਤਾਂ ਉਸ ਨੇ ਮਾਂ ਵੱਲੋਂ ਲਟਕਾਈ ਬੈੱਡਸ਼ੀਟ ਫੜ ਲਈ। ਉਸ ਬੈੱਡਸ਼ੀਟ ਨੂੰ ਮਾਂ ਨੇ ਉਪਰ ਖਿੱਚ ਲਿਆ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਮਾਂ ਦੀ ਹਰਕਤ ਤੋਂ ਹੈਰਾਨ ਤੇ ਪ੍ਰੇਸ਼ਾਨ ਹੋ ਰਹੇ ਹਨ।