ਪੱਤਰ ਪ੍ਰੇਰਕ
ਫਰੀਦਾਬਾਦ, 6 ਮਈ
ਹਰਿਆਣਾ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਫਰੀਦਾਬਾਦ ਲੋਕ ਸਭਾ ਹਲਕੇ ਤੋਂ ਕੁੱਲ 9 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜ਼ਿਲ੍ਹਾ ਚੋਣ ਅਫ਼ਸਰ ਵਿਕਰਮ ਸਿੰਘ ਨੇ ਦੱਸਿਆ ਕਿ ਅੱਜ ਭਾਜਪਾ ਦੇ ਕ੍ਰਿਸ਼ਨ ਪਾਲ, ਆਜ਼ਾਦ ਅਤੁਲ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੈਟਿਕ) ਦੀ ਸ੍ਰੀਮਤੀ ਬ੍ਰਿਜਬਾਲਾ, ਕਿਸਾਨ ਮਜ਼ਦੂਰ ਸੰਘਰਸ਼ ਦੇ ਸ਼ਿਵ ਨਰਾਇਣ,ਜਨ ਸ਼ਕਤੀ ਦਲ ਦੇ ਸੁਤੰਤਰ ਸਿੰਘ, ਆਜ਼ਾਦ ਨੀਰਜ, ਆਲ ਇੰਡੀਆ ਕਿਸਾਨ ਮਜ਼ਦੂਰ ਪਾਰਟੀ ਦੇ ਰਣਧੀਰ ਸਿੰਘ, ਲੋਕਤੰਤਰ ਜਨ ਸ਼ਕਤੀ ਪਾਰਟੀ ਦੇ ਸਕਲਾ ਹੁਸੈਨ ਅਤੇ ਰਿਜ਼ਰਵੇਸ਼ਨ ਵਿਰੋਧੀ ਪਾਰਟੀ ਦੇ ਸੁਮਿਤ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਪਿਛਲੇ ਸੋਮਵਾਰ 29 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਆਮ ਚੋਣਾਂ ਲਈ ਨਾਮਜ਼ਦਗੀ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ।