ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 31 ਜਨਵਰੀ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ 12ਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਦਾਇਗੀ ਪਾਰਟੀ ਵਿੱਚ ਮਿਸ ਫੇਅਰਵੈੱਲ ਉਮੰਗ ਤੇ ਮਿਸਟਰ ਫੇਅਰਵੈੱਲ ਬੁਧਾਂਸ਼, ਕਾਮਰਸ ਵਿਚ ਮਿਸ ਫੇਅਰਵੈੱਲ ਸਲੋਨੀ ਤੇ ਮਿਸਟਰ ਫੇਅਰਵੈੱਲ ਜੈ ਪ੍ਰੀਤ, ਆਰਟਸ ਵਿਚ ਮਿਸ ਫੇਅਰਵੈੱਲ ਨਵਰੀਤ ਕੌਰ ਤੇ ਮਿਸਟਰ ਫੇਅਰਵੈੱਲ ਮੁਕੁਲ ਅਗਰਵਾਲ ਚੁਣੇ ਗਏ। ਇਸ ਮੌਕੇ ਅਧਿਆਪਕ ਪ੍ਰੋਮਿਲਾ ਸ਼ਰਮਾ, ਸੰਜੇ ਠੁਕਰਾਲ, ਨੀਤੂ ਕਾਲੜਾ ਆਦਿ ਹਾਜ਼ਰ ਸਨ।