ਪੱਤਰ ਪ੍ਰੇਰਕ
ਫਰੀਦਾਬਾਦ, 1 ਅਕਤੂਬਰ
ਕਰਾਈਮ ਬ੍ਰਾਂਚ ਟੀਮ ਨੇ ਸ਼ਹਿਰ ‘ਚ ਨਕਲੀ ਘਿਓ ਵੇਚਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਸਾਰੀਆਂ ਨਾਮੀਂ ਕੰਪਨੀਆਂ ਦਾ ਨਕਲੀ ਘਿਓ ਦੇ ਸਟਿੱਕਰ ਲੱਗੇ ਪੀਪੇ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਂ ਮਿੱਤਰਸੇਨ ਅਤੇ ਧਰਮਿੰਦਰ ਹਨ। ਦੋਵੇਂ ਮੁਲਜ਼ਮ ਬੱਲਭਗੜ੍ਹ ਦੀ ਅਨਾਜ ਮੰਡੀ ਨੇੜੇ ਰਹਿੰਦੇ ਹਨ। ਕਰਾਈਮ ਬ੍ਰਾਂਚ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਥਾਣਾ ਆਦਰਸ਼ ਨਗਰ ਤੋਂ 1563 ਲਿਟਰ ਨਕਲੀ ਦੇਸੀ ਘਿਓ, 79 ਪੇਟੀ ਰਿਫਾਇੰਡ 1185 ਲੀਟਰ, 20 ਟੀਨ ਰਿਫਾਇੰਡ ਤੇਲ 300 ਕਿਲੋ, ਇੱਕ ਪੀਪੀ 4 ਲਿਟਰ ਦੇਸੀ ਘਿਓ ਬਰਾਮਦ ਕੀਤਾ ਹੈ। ਖਾਲੀ ਪੈਕਿੰਗ, ਕੰਪਨੀਆਂ ਦੇ ਦੇਸੀ ਘਿਓ, ਮਿਲਕਫੂਡ ਪਤੰਜਲੀ, ਅਮੂਲ ਮਦਰ ਡੇਅਰੀ, ਪਾਰਸ, ਮਧੂਸੂਦਨ, ਕ੍ਰਿਸ਼ਨਾ ਘੀ, ਸੂਰਿਆ ਵਨਸਪਤੀ ਘੀ, ਰੀਪਰ, ਨਕਲੀ ਘੀ, ਗੈਸ ਸਿਲੰਡਰ ਵਿੱਚ ਮਸ਼ੀਨਰੀ ਦਾ ਸਾਮਾਨ ਆਦਿ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਆਦਰਸ਼ ਨਗਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਧਰਮਿੰਦਰ ਮਿੱਤਰਸੇਨ ਨਾਲ ਮਿਲ ਕੇ ਨਕਲੀ ਦੇਸੀ ਘਿਓ ਬਣਾਉਣ ਦਾ ਕੰਮ ਕਰਦਾ ਸੀ।