ਨਿੱਜੀ ਪੱਤਰ ਪ੍ਰੇਰਕ
ਸਿਰਸਾ, 30 ਅਗਸਤ
ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਦੁਖੀ ਹਨ। ਹਰ ਵਰਗ ਦੇ ਲੋਕ ਇਸ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ। 25 ਸਤੰਬਰ ਨੂੰ ਤਾਊ ਦੇਵੀ ਲਾਲ ਦੀ ਜੈਅੰਤੀ ਮੌਕੇ ਫਤਿਹਾਬਾਦ ਵਿੱਚ ਹੋਣ ਵਾਲੇ ਸਮਾਗਮ ’ਚ ਸ਼ਾਮਲ ਹੋਣ ਵਾਲੇ ਲੋਕ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਹੁੰ ਚੁੱਕਣਗੇ। ਇਹ ਪ੍ਰਗਟਾਵਾ ਅੱਜ ਇੱਥੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਕੱਤਰ ਤੇ ਏਲਨਾਬਾਦ ਹਲਕੇ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸਿਰਸਾ ਦੇ ਨਾਲ ਲਗਦੇ ਪਿੰਡ ਸਹਾਰਣੀ, ਮੀਰਪੁਰ, ਅਹਿਮਦਪੁਰ, ਨੇਜਾਡੇਲਾ ਕਲਾਂ, ਹਾਂਡੀਖੇੜਾ, ਵੈਦਵਾਲਾ ਤੇ ਸਿਕੰਦਰਪੁਰ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਧਾਇਕ ਚੌਟਾਲਾ ਨੇ ਕਿਹਾ ਕਿ ਭਾਜਪਾ-ਜਜਪਾ ਗੱਠਜੋੜ ਦੀ ਸਰਕਾਰ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਇਸ ਨੇ ਵਿਕਾਸ ਦੇ ਨਾਂ ’ਤੇ ਇਕ ਵੀ ਇੱਟ ਨਹੀਂ ਲਾਈ।