ਪੱਤਰ ਪ੍ਰੇਰਕ
ਟੋਹਾਣਾ, 18 ਦਸੰਬਰ
ਜ਼ਿਲ੍ਹੇ ਵਿੱਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਜ਼ਿਲ੍ਹਾ ਪੱਧਰ ’ਤੇ ਪ੍ਰਵੇਸ਼ ਮਹਿਤਾ ਨੂੰ 255 ਵੋਟਾਂ ਤੇ ਉਨ੍ਹਾਂ ਦੇ ਮੁੱਖ ਵਿਰੁੱਧ ਨਰੇਸ਼ ਸੋਨੀ ਨੂੰ 231 ਵੋਟਾਂ ਪਈਆਂ। ਬਾਰ ਵਿੱਚ ਕੁੱਲ 692 ਵਕੀਲਾਂ ਵਿੱਚੋਂ 566 ਵਕੀਲਾਂ ਨੇ ਵੋਟ ਪਾਈ। 10 ਵੋਟਾਂ ਰੱਦ ਹੋ ਗਈਆਂ ਤੇ 3 ਵੋਟਾਂ ‘ਨੋਟਾ’ ਵਿਚ ਪਈਆਂ। ਬਾਕੀ ਅਹੁਦਿਆਂ ’ਤੇ ਸਰਬਸਮੰਤੀ ਨਾਲ ਮੈਂਬਰ ਚੁਣੇ ਗਏ। ਉਪ ਪ੍ਰਧਾਨ ਵਿਨੋਦ ਕਾਮਰਾ, ਸਕੱਤਰ ਸਮੀਰ ਸਿਹਾਗ, ਉਪ ਸਕੱਤਰ ਪੁਨੀਤ ਭੁਟਾਨੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਟੋਹਾਣਾ ਬਾਰ ਪ੍ਰਧਾਨ ਲਈ ਸੁਰੇਸ਼ ਚਾਵਲਾ 79 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਦੇ ਵਿਰੋਧੀ ਸੰਜੀਵ ਗਰੋਵਰ ਨੂੰ 52 ਤੇ ਸੱਤਿਆਵਾਨ ਦੁਲਟ ਨੂੰ 65 ਵੋਟਾਂ ਪਈਆਂ। ਸਕੱਤਰ ਲਈ ਬਲਵਿੰਦਰ ਸਿੰਘ, ਉਪ ਸਕੱਤਰ ਹਿਮਾਂਸ਼ੂ ਗਰੋਵਰ ਜੇਤੂ ਰਹੇ। ਰਤੀਆ ਬਾਰ ਦੀਆਂ ਚੋਣਾਂ ਵਿੱਚ ਹਰਪਾਲ ਗ੍ਰੋਹਾ 39 ਵੋਟਾਂ ਦੇ ਫਰਕ ਨਾਲ ਜੇਤੂ ਰਹੇ।