ਪੱਤਰ ਪ੍ਰੇਰਕ
ਯਮੁਨਾਨਗਰ, 21 ਦਸੰਬਰ
ਪ੍ਰਿੰਟ ਮੀਡੀਆ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਓਮ ਪਾਹਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਵਰਿੰਦਰ ਤਿਆਗੀ ਨੂੰ ਕਾਰਜਕਾਰੀ ਪ੍ਰਧਾਨ, ਭਗਵਾਨ ਸਿੰਘ ਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਮਹਿਤਾ, ਸੁਸ਼ੀਲ ਪੰਡਿਤ, ਵਿਨੋਦ ਬਾਲੀ, ਗੁਲਸ਼ਨ ਕੁਮਾਰ ਨੂੰ ਜ਼ਿਲ੍ਹਾ ਉਪ ਪ੍ਰਧਾਨ, ਅਵਤਾਰ ਸਿੰਘ ਨੂੰ ਜਨਰਲ ਸਕੱਤਰ, ਅਨਿਲ ਦੱਤਾ ਨੂੰ ਸੰਗਠਨ ਸਕੱਤਰ, ਜ਼ਿਲ੍ਹਾ ਸਲਾਹਕਾਰ ਅਤੇ ਅਨੁਸ਼ਾਸਨ ਸਮਿਤੀ ਵਿੱਚ ਡਾ. ਉਦੇਭਾਨ ਸਿੰਘ, ਸੀਨੀਅਰ ਪੱਤਰਕਾਰ ਅਸ਼ਵਨੀ ਦੱਤਾ, ਪ੍ਰੋਫੈਸਰ ਗੁਲਾਬ ਸਿੰਘ, ਰਾਖੀ ਖੋਸਲ ਅਤੇ ਨੇਹਾ ਅਰੋੜਾ ਨੂੰ ਰੱਖਿਆ ਗਿਆ। ਜ਼ਿਲ੍ਹਾ ਫੋਟੋਗ੍ਰਾਫਰ ਵਿੰਗ ਵਿੱਚ ਕਪਿਲ ਸਹਿਗਲ, ਸ਼ਿਵਕੁਮਾਰ ਚੁੰਨੀ, ਅਤੇ ਰਵਿੰਦਰ ਮਹਿਤਾ ਨੂੰ ਮੈਂਬਰ ਬਣਾਇਆ ਗਿਆ। ਇਸੇ ਤਰ੍ਹਾਂ ਬਲਾਕ ਪ੍ਰਤਾਪ ਨਗਰ ਦਾ ਪ੍ਰਧਾਨ ਸੁਸ਼ੀਲ ਸ਼ਰਮਾ, ਬਿਲਾਸਪੁਰ ਬਲਾਕ ਤੋਂ ਮਿਹਾ ਸਿੰਘ ਚੈਹਲ ਨੂੰ ਪ੍ਰਧਾਨ ਅਤੇ ਪੰਕਜ ਬੱਤਰਾ ਨੂੰ ਉਪ ਪ੍ਰਧਾਨ ਬਣਾਇਆ ਗਿਆ। ਜ਼ਿਲ੍ਹਾ ਪ੍ਰਧਾਨ ਓਮ ਪਾਹਵਾ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਅੰਤ ਵਿੱਚ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵਰਿੰਦਰ ਤਿਆਗੀ ਨੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ।