ਪੱਤਰ ਪ੍ਰੇਰਕ
ਏਲਨਾਬਾਦ, 12 ਅਗਸਤ
ਇੱਥੋਂ ਦੇ ਪਿੰਡ ਕਿਸ਼ਨਪੁਰਾ ਦੇ ਇੱਕ ਸੁੰਨੇ ਪਏ ਘਰ ਵਿੱਚੋਂ ਪਿਛਲੀ ਰਾਤ ਚੋਰਾਂ ਨੇ 9 ਤੋਲੇ ਸੋਨੇ ਦੇ ਗਹਿਣੇ, ਸਾਢੇ ਚਾਰ ਕਿਲੋਗਰਾਮ ਚਾਂਦੀ ਦਾ ਸਾਮਾਨ ਅਤੇ ਅੱਠ ਲੱਖ ਰੁਪਏ ਨਗਦੀ ਚੋਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਖਿਆਲੀ ਰਾਮ ਪੁੱਤਰ ਮੰਗਲਾ ਰਾਮ ਵਾਸੀ ਕਿਸ਼ਨਪੁਰਾ 10 ਅਗਸਤ ਨੂੰ ਆਪਣੇ ਲੜਕੇ ਦੇ ਇਲਾਜ ਲਈ ਸੂਰਤਗੜ੍ਹ ਗਏ ਹੋਏ ਸਨ ਕਿ ਪਿੱਛੋਂ ਚੋਰਾਂ ਨੇ ਸੁੰਨੇ ਪਏ ਘਰ ਵਿੱਚ ਚੋਰੀ ਕਰ ਲਈ। ਅੱਜ ਮਕਾਨ ਮਾਲਕ ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਚੋਰੀ ਦਾ ਪਤਾ ਲੱਗਾ। ਪੀੜਤ ਵਿਅਕਤੀ ਨੇ ਪੁਲੀਸ ਥਾਣਾ ਵਿੱਚ ਦਰਖ਼ਾਸਤ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਧਾਰਾ 380,457 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।