ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਕਤੂਬਰ
ਇਥੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੀਵਾਲੀ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਤੀਜੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਕਰੀਬ 300 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਕੈਂਡਲ ਮੇਕਿੰਗ, ਦੀਵਾ ਮੇਕਿੰਗ, ਮਟਕੀ ਸਜਾਵਟ, ਰੰਗੋਲੀ ਆਦਿ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪ੍ਰਿੰਸੀਪਲ ਡਾ. ਆਰ ਐਸ ਘੁੰਮਣ ਨੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਪਟਾਖੇ ਰਹਿਤ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਆ। ਕੈਂਡਲ ਤੇ ਦੀਵਾ ਮੇਕਿੰਗ ਮੁਕਾਬਲੇ ਵਿੱਚ ਤੀਜੀ ਕਲਾਸ ਦੀ ਹਰਮਨ ਨੇ ਪਹਿਲਾ, ਸ਼ਿਵਾਂਸ਼ ਨੇ ਦੂਜਾ ਤੇ ਯੁਵਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੀ ਕਲਾਸ ਤੋਂ ਚਹਿਕ ਨੇ ਪਹਿਲਾ, ਬ੍ਰਿਜੇਸ਼ ਨੇ ਦੂਜਾ ਤੇ ਅਰਮਾਨ ਨੇ ਤੀਜਾ, 5ਵੀਂ ਕਲਾਸ ਵਿੱਚ ਦਕਿਸ਼ਤਾ ਤੇ ਹਰਗੁਣ ਨੇ ਪਹਿਲਾ, ਖੁਸ਼ਪ੍ਰੀਤ ਤੇ ਪ੍ਰਿਅੰਕਾ ਨੇ ਦੂਜਾ, ਮਟਕੀ ਸਜਾਵਟ ਵਿੱਚ 6ਵੀਂ ਕਲਾਸ ਦੀ ਲਕਸ਼ਮੀ ਤੇ ਅੰਸ਼ਪ੍ਰੀਤ ਨੇ ਪਹਿਲਾ, ਸ਼ਗੁਨ ਤੇ ਮੰਨਤ ਨੇ ਦੂਜਾ, 7ਵੀਂ ਵਿੱਚ ਵੰਸਿਕਾ ਨੇ ਪਹਿਲਾ, ਗੁਰਕੀਰਤ ਨੇ ਦੂਜਾ ਤੇ ਅੰਮ੍ਰਿਤ ਕੌਰ ਨੇ ਤੀਜਾ, 8ਵੀਂ ਵਿੱਚ ਐਸ਼ਦੀਪ ਤੇ ਪਰੀ ਨੇ ਪਹਿਲਾ, ਗੁੰਜਨ ਤੇ ਮਾਨਸੀ ਨੇ ਦੂਜਾ, ਰੰਗੋਲੀ ਵਿੱਚ ਨੌਂਵੀਂ ਤੇ 10ਵੀਂ ’ਚ ਅੰਸ਼ਿਤਾ ਤੇ ਰੇਨੂੰ ਨੇ ਪਹਿਲਾ, ਏਕਤਾ ਤੇ ਨਿਸ਼ਾ ਨੇ ਦੂਜਾ 11ਵੀਂ ਤੇ 12ਵੀਂ ਵਿੱਚ ਸੰਜਿਤਾ , ਜੈਸਲੀਨ, ਮੁਸਕਾਨ, ਰਿੰਪੀ, ਵੰਸ਼ਿਕਾ ਤੇ ਮਹਿਕ ਨੇ ਪਹਿਲਾ, ਨਿਸ਼ਾ, ਖੁਸ਼ਪ੍ਰੀਤ ਤੇ ਪਰਨੀਤ ਨੇ ਦੂਜਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਰਜਨੀ ਖੁਰਾਣਾ, ਡਿੰਪਲ,ਊਸ਼ਾ ਗਾਬਾ, ਰਿੰਕੀ, ਬਿੰਦਰੀ , ਕਿਰਣਦੀਪ ਕੌਰ ਤੇ ਮੀਨਾ ਨੇ ਨਿਭਾਈ । ਇਸ ਮੌਕੇ ਸਕੂਲ ਦੇ ਪ੍ਰਬੰਧਕ ਮਨੋਜ ਭਸੀਨ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਮੌਜੂਦ ਸਨ।