ਪੱਤਰ ਪ੍ਰੇਰਕ
ਟੋਹਾਣਾ, 9 ਦਸੰਬਰ
ਜ਼ਿਲ੍ਹਾ ਫਤਿਹਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੇ ਹਿੰਦੀ ਅਖ਼ਬਾਰ ‘ਹਰਿਆਣਾ ਦੀ ਗੂੰਜ’ ਦੇ ਸੰਪਾਦਕ ਤੇ ਮਾਲਕ ਮਦਨ ਬਾਂਸਲ ਦਾ ਅੱਜ ਦੇਹਾਂਤ ਹੋ ਗਿਆ। ਬਾਂਸਲ ਉਸ ਵੇਲੇ ਸੁਰਖੀਆਂ ਵਿੱਚ ਆਏ ਸਨ ਜਦੋਂ ਸਿਰਸਾ ਦੇ ਪੱਤਰਕਾਰ ਛੱਤਰਪਤੀ ਦੇ ਕਤਲਕਾਂਡ ਸਬੰਧੀ ਸਿਰਸਾ ਦੇ ਡੇਰਾ ਮੁਖੀ ਦੇ ਪੋਲ-ਖੋਲ੍ਹ ਲੜੀਵਾਰ ਲੇਖਾਂ ਤੋਂ ਖ਼ਫ਼ਾ ਹੋ ਕੇ ਡੇਰੇ ਦੇ ਪੈਰੋਕਾਰਾਂ ਨੇ ਬਾਂਸਲ ’ਤੇ ਜਾਨਲੇਵਾ ਹਮਲਾ ਕਰਕੇ ਉਸ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਸੀ। ਮਦਨ ਬਾਂਸਲ ਭਾਰਤੀ ਪੱਤਰਕਾਰ ਕਲਿਆਣ ਮੰਚ ਦੇ ਜ਼ਿਲ੍ਹਾ ਪ੍ਰਧਾਨ ਸਨ ਤੇ ਉਨ੍ਹਾਂ ਦੀ ਮੌਤ ’ਤੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਜਗਦੀਸ਼ ਰਾਵੀ, ਸੁਨੀਲ ਸੱਚਦੇਵਾ, ਵਿਜੈ ਮੈਹਿਤਾ ਤੋਂ ਇਲਾਵਾ ਵਿਧਾਇਕ ਦੁੜਾਰਾਮ ਬਿਸ਼ਨੋਈ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।