ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਅਪਰੈਲ
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਛਾਉਣੀ ਦੀ ਡੇਹਾ ਕਲੋਨੀ ਦੇ ਸਾਬਕਾ ਕੌਂਸਲਰ ਅਤੇ ਉਸ ਦੀ ਪਤਨੀ ਗੁੱਡੀ ਖ਼ਿਲਾਫ਼ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਐੱਨਡੀਪੀਐੱਸ ਐਕਟ ਤਹਿਤ ਦੋਹਾਂ ਦੇ ਐੱਚਡੀਐੱਫਸੀ ਬੈਂਕ ਵਿਚਲੇ ਖਾਤੇ ਜ਼ਬਤ ਕਰ ਦਿੱਤੇ ਹਨ ਅਤੇ ਪਰਿਵਾਰ ਨਾਲ ਜੁੜੀਆਂ ਹੋਰ ਜਾਇਦਾਦਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ 6 ਅਪਰੈਲ ਨੂੰ ਛਾਉਣੀ ਦੀ ਡੇਹਾ ਕਲੋਨੀ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਾਬਕਾ ਕੌਂਸਲਰ ਰਾਜੇਸ਼ ਦੀ ਪਤਨੀ ਗੁੱਡੀ ਨੂੰ ਫੜਨ ਲਈ ਪੁਲੀਸ ਦੀ ਟੀਮ ਗਈ ਸੀ। ਛਾਪਾ ਕਰਨ ਗਈ ਟੀਮ ’ਤੇ ਪਥਰਾਅ ਕੀਤਾ ਗਿਆ ਜਿਸ ਵਿੱਚ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।