ਨਿਜੀ ਪੱਤਰ ਪ੍ਰੇਰਕ
ਅੰਬਾਲਾ, 12 ਜੁਲਾਈ
ਲੰਘੀ ਰਾਤ ਸਾਹਾ ਪੁਲੀਸ ਨੇ ਅੰਬਾਲਾ-ਜਗਾਧਰੀ ਹਾਈਵੇ ’ਤੇ ਸੈਣੀ ਢਾਬੇ ਕੋਲ ਖੜ੍ਹੀਆਂ ਪੰਜਾਬ ਨੰਬਰ ਦੀਆਂ ਦੋ ਗੱਡੀਆਂ ਦੀ ਜਦੋਂ ਤਲਾਸ਼ੀ ਲਈ ਤਾਂ ਇਨ੍ਹਾਂ ਵਿੱਚੋਂ ਨਸ਼ੀਲੀਆਂ ਗੋਲੀਆਂ ਅਤੇ ਸਿਰਪ ਦਾ ਜ਼ਖ਼ੀਰਾ ਬਰਾਮਦ ਹੋਇਆ। ਏਐਸਆਈ ਸੰਜੈ ਕੁਮਾਰ ਨੇ ਦੱਸਿਆ ਕਿ ਦੋਵੇਂ ਗੱਡੀਆਂ ਇੱਕੋ ਵਿਅਕਤੀ ਦੇ ਨਾਂ ’ਤੇ ਮੁਹਾਲੀ ਤੋਂ ਰਜਿਸਟਰ ਹਨ। ਇਨ੍ਹਾਂ ਵਿੱਚੋਂ ਨਸ਼ੀਲੀਆਂ ਗੋਲੀਆਂ ਤੇ ਸਿਰਪ ਬਰਾਮਦ ਹੋਏ ਹਨ। ਦੋਵਾਂ ਗੱਡੀਆਂ ਦੀ ਆਰਸੀ ਮੁਹਾਲੀ ਤੋਂ ਬਣੀ ਹੋਈ ਹੈ ਅਤੇ ਮਾਲਕ ਦਾ ਨਾਂ ਬਲਵਿੰਦਰ ਸਿੰਘ ਵਾਸੀ ਖੂਨੀਮਾਜਰਾ ਤਹਿਸੀਲ ਖਰੜ ਜ਼ਿਲ੍ਹਾ ਐੱਸਏਐੱਸ ਹੈ। ਏਐਸਆਈ ਸੰਜੈ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।