ਪੱਤਰ ਪ੍ਰੇਰਕ
ਰਤੀਆ, 1 ਜੁਲਾਈ
ਲਾਇਨਜ਼ ਕਲੱਬ ਰਤੀਆ ਟਾਊਨ ਨੇ ਅੱਜ ਅਲਪਾਈਨ ਟਾਪ ਸਕੂਲ ਵਿੱਚ ਡਾਕਟਰ ਦਿਵਸ ਮੌਕੇ 11 ਲੋਕਾਂ ਨੂੰ ਸਨਮਾਨਿਤ ਕੀਤਾ। ਕਲੱਬ ਪ੍ਰਧਾਨ ਲਾਲ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ 1 ਜੁਲਾਈ ਤੋਂ ਵਾਤਾਵਰਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐੱਸਐੱਮਓ ਡਾ. ਭਰਤ ਸਹਾਰਨ ਨੇ ਡਾਕਟਰ ਦਿਵਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਕਟਰ ਦਿਵਸ ਪਹਿਲੀ ਜੁਲਾਈ ਨੂੰ ਮਨਾਇਆ ਜਾਂਦਾ ਹੈ। ਖੇਤਰੀ ਚੇਅਰਮੈਨ ਡਾ. ਰਮੇਸ਼ ਗੁਪਤਾ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਵਿੱਚ ਡਾਕਟਰਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਸ਼ਹਿਰ ਦੇ 11 ਨਾਮੀ ਡਾਕਟਰਾਂ ਅਤੇ ਸੀਏਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ 11 ਪੌਦੇ ਵੀ ਲਾਏ ਗਏ। ਕਲੱਬ ਸਕੱਤਰ ਨੇ ਦੱਸਿਆ ਇਸ ਸਪਤਾਹ ਦੌਰਾਨ ਪੌਦੇ ਲਾਉਣ ਦੇ ਨਾਲ ਨਾਲ ਪ੍ਰਦੂਸ਼ਣ ਜਾਂਚ ਕੈਂਪ ਅਤੇ ਸ਼ੂਗਰ ਜਾਂਚ ਕੈਂਪ ਵੀ ਲਾਏ ਜਾਣਗੇ।