ਰਤੀਆ: ਜ਼ਿਲ੍ਹਾ ਫਤਿਆਬਾਦ ਦਾ 24ਵਾਂ ਸਥਾਪਨਾ ਦਿਵਸ ਮਨਾਉਣ ਸਬੰਧੀ ਪ੍ਰਸ਼ਾਸਨ ਨੇ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਹਨ। ਵਿਧਾਇਕ ਐਡਵੋਕੇਟ ਲਛਮਣ ਨਾਪਾ ਨੇ ਦੱਸਿਆ ਕਿ ਫਤਿਆਬਾਦ ਜ਼ਿਲ੍ਹੇ ਨੇ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਸਦਕਾ ਕਾਫ਼ੀ ਤਰੱਕੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 15 ਜੁਲਾਈ 1997 ਨੂੰ ਫਤਿਆਬਾਦ ਤਹਿਸੀਲ ਤੋਂ ਜ਼ਿਲ੍ਹਾ ਬਣ ਕੇ 23 ਸਾਲਾਂ ਦੇ ਸਫ਼ਰ ‘ਚ ਤਰੱਕੀ ਦੇ ਅਨੇਕਾਂ ਮੀਲ ਪੱਥਰ ਗੱਡ ਕੇ ਸੂਬੇ ਦਾ ਮੋਹਰੀ ਜ਼ਿਲ੍ਹਾ ਬਣ ਕੇ ਦੇਸ਼ ਵਿੱਚ ਵੱਖਰੀ ਪਛਾਣ ਬਣਾਈ ਹੈ। ਇਸ ਲਈ ਜ਼ਿਲ੍ਹੇ ਦੇ ਸਥਾਪਨਾ ਦਿਵਸ ਮੌਕੇ 4 ਲੱਖ ਬੂਟੇ ਲਾਉਣ ਦਾ ਪ੍ਰਣ ਲਿਆ ਜਾਵੇਗਾ। -ਪੱਤਰ ਪ੍ਰੇਰਕ