ਪੱਤਰ ਪ੍ਰੇਰਕ
ਜੀਂਦ, 12 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਜਵਲ ਸਕੀਮ ਦੇ ਤਹਿਤ ਉਚਾਨਾ ਇਲਾਕੇ ਦੇ ਪਿੰਡ ਘੋਗੜੀਆਂ, ਰੋਜਖੇੜਾ, ਘੱਸੋ, ਗੁਰੂਕੁਲਖੇੜਾ ਅਤੇ ਬੁਡਾਇਨ ਆਦਿ ਪਿੰਡਾਂ ਵਿੱਚ ਲੌੜਵੰਦ ਮਹਿਲਾਵਾਂ ਨੂੰ ਸਿਲੰਡਰ ਅਤੇ ਚੁਹਲੇ ਵੰਡੇ ਗਏ। ਇਸ ਮੌਕੇ ਉਚਾਨਾ ਵਿੱਚ ਇੰਡੇਨ ਗੈਸ ਏਜੰਸੀ ਦੇ ਸੰਚਾਲਕ ਬਲਕਾਰ ਅਤੇ ਘੋਗੜੀਆਂ ਦੇ ਸਰਪੰਚ ਰਣਧੀਰ ਸਿੰਘ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਧੂੰਆਂ ਮੁਕਤ ਰਸੋਈ ਦੇ ਲਈ ਕੇਂਦਰ ਸਰਕਾਰ ਦੁਆਰਾ ਉਜਵਲ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਗਰੀਬ ਅਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਗੈਸ ਸਿਲੰਡਰ ਅਤੇ ਚੁਹਲਾ ਦਿੱਤਾ ਜਾਂਦਾ ਹੈ। ਘੋਗੜੀਆਂ ਵਿੱਚ 50 ਮਹਿਲਾਵਾਂ ਸਮੇਤ ਕਈ ਪਿੰਡਾਂ ਤੋਂ ਆਈਆਂ ਮਹਿਲਾਵਾਂ ਨੂੰ ਸਿਲੰਡਰ ਅਤੇ ਚੁਹਲੇ ਦਿੰਦੇ ਹੋਏ ਬਲਕਾਰ ਸਿੰਘ ਅਤੇ ਰਣਧੀਰ ਬੂਰਾ ਨੇ ਦੱਸਿਆ ਕਿ ਇਹ ਸਕੀਮ ਕੇਵਲ ਮਹਿਲਾਵਾਂ ਲਈ ਹੈ ਅਤੇ ਮਹਿਲਾਵਾਂ ਹੀ ਇਸ ਦੇ ਲਈ ਅਪਲਾਈ ਕਰ ਸਕਦੀਆਂ ਹਨ, ਜੋ ਵੀ ਮਹਿਲਾ ਇਸ ਸਕੀਮ ਵਿੱਚ ਗੈਸ ਸਿਲੰਡਰ ਲਈ ਅਪਲਾਈ ਕਰਦੀ ਹੈ, ਉਸ ਦੇ ਨਾਮ ਉੱਤੇ ਕੋਈ ਦੂਸਰਾ ਗੈਸ ਕੁਨੈਕਸ਼ਨ ਨਹੀਂ ਹੋਣਾ ਚਾਹੀਦਾ। ਇਸ ਯੋਜਨਾ ਅਧੀਨ ਫਾਰਮ ਅਪਲਾਈ ਕਰਨ ਲਈ ਪਰਿਵਾਰ ਪਛਾਣ-ਪੱਤਰ, ਰਾਸ਼ਨ ਕਾਰਡ, ਬੈਂਕ ਖਾਤਾ ਨੰਬਰ ਅਤੇ ਕੇਵਾਈਸੀ ਹੋਣਾ ਚਾਹੀਦਾ ਹੈ। ਕਾਗਜ਼ਾਂ ਦੀ ਜਾਂਚ ਹੋਣ ਮਗਰੋਂ ਜਿਹੜੀ ਵੀਐੱਲਪੀਜੀ ਕੰਪਨੀ ਲਈ ਅਪਲਾਈ ਕੀਤਾ ਜਾਵੇਗਾ, ਉਸ ਕੰਪਨੀ ਦੁਆਰਾ ਗੈਸ ਦਾ ਸਿਲੰਡਰ ਤੇ ਚੁਹਲਾ ਦੇ ਦਿੱਤਾ ਜਾਵੇਗਾ। ਇੰਡੇਨ ਗੈਸ ਏਜੰਸੀ ਦੇ ਸਹਿਯੋਗ ਨਾਲ ਪਿੰਡ ਦੀ ਗ੍ਰਾਮੀਣ ਮਹਿਲਾਵਾਂ ਨੂੰ ਗੈਸ ਸਿਲੰਡਰ ਅਤੇ ਚੁਹਲੇ ਵੰਡੇ ਗਏ।