ਪੱਤਰ ਪ੍ਰੇਰਕ
ਪਿਹੋਵਾ, 22 ਫਰਵਰੀ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਡੀਏਵੀ ਕਾਲਜ ਵਿੱਚ ਪੰਜਾਬੀ ਵਿਭਾਗ ਵੱਲੋਂ ਵਿਚਾਰ-ਚਰਚਾ ਦਾ ਪ੍ਰੋਗਰਾਮ ਕਰਵਾਇਆ ਗਿਆ | ਪੰਜਾਬੀ ਵਿਭਾਗ ਦੀ ਚੇਅਰਪਰਸਨ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਚਾਰ ਚਰਚਾ ਦਾ ਵਿਸ਼ਾ, ਮਾਂ ਬੋਲੀ ਅਤੇ ਵਿਸ਼ਵੀਕਰਨ ਦੇ ਸੰਦਰਭ ਵਿੱਚ ਚੁਣੌਤੀਆਂ ਸਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਗੁਰਮੁਖੀ ਲਿਪੀ ਲਿਖੀ ਗਈ। ਸਾਰੇ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਉੱਚੀ ਆਵਾਜ਼ ਵਿੱਚ ਪੈਂਤੀ ਅੱਖਰੀ ਦਾ ਉਚਾਰਨ ਕੀਤਾ। ਇਸ ਮੌਕੇ ਪੁਲੀਸ ਦੇ ਸੀਆਈਡੀ ਵਿਭਾਗ ਵਿੱਚ ਸਬ-ਇੰਸਪੈਕਟਰ ਰਹਿ ਚੁੱਕੇ ਸਰਦਾਰ ਜੋਗਿੰਦਰ ਸਿੰਘ ਬੇਦੀ ਵਿਦਿਆਰਥੀਆਂ ਨਾਲ ਰੂਬਰੂ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਦੇ ਨਾਲ-ਨਾਲ ਹੋਰ ਮਾਤ-ਭਾਸ਼ਾ ਦਾ ਸਤਿਕਾਰ ਕਰਨਾ ਵੀ ਸਿਖਾਇਆ। ਵਿਭਾਗ ਤੋਂ ਪ੍ਰੋਫੈਸਰ ਮਨੋਜ ਨੇ ਸ਼ਿਰਕਤ ਕੀਤੀ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਲੋਕਾਂ ਦੀਆਂ ਅੱਖਾਂ ’ਤੇ ਅੰਗਰੇਜ਼ੀ ਦਾ ਪਰਦਾ ਚੜ੍ਹਿਆ ਹੈ, ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖਤਰਨਾਕ ਹੈ| ਪ੍ਰਿੰਸੀਪਲ ਡਾ. ਕਾਮਦੇਵ ਝਾਅ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ| ਇਸ ਮੌਕੇ ਪ੍ਰਿਆ, ਨਿਸ਼ਾ ਅਤੇ ਸਨੇਹਾ ਆਦਿ ਨੇ ਵਧੀਆ ਕਾਰਗੁਜ਼ਾਰੀ ਦਿਖਾਈ।