ਪੱਚਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਕਤੂਬਰ
ਇਥੇ ਆਰੀਆ ਕੰਨਿਆ ਕਾਲਜ ਦੇ ਆਡੀਟੋਰੀਅਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਹਿਤ ਵਿੱਚ ਮਾਨਵ ਕਦਰਾਂ ਕੀਮਤਾਂ ’ਤੇ ਇਕ ਵਿਖਿਆਨ ਕਰਾਇਆ ਗਿਆ। ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਜੀਐੱਮਐੱਨ ਕਾਲਜ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਦਰਸ਼ਨ ਗਾਸੋ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ. ਗਾਸੋ ਨੇ ਇਸ ਮੌਕੇ ਪੰਜਾਬੀ ਸਹਿਤ ਦੇ ਆਦਿ ਕਾਲ ਤੋਂ ਲੈ ਕੇ ਆਧੁਨਿਕ ਕਾਲ ਤਕ ਦੇ ਸਹਿਤ ਦੀ ਵਿਵੇਚਨਾ ਕੀਤੀ ਤੇ ਕਿਹਾ ਕਿ ਸਹਿਤ ਸਮਾਜਿਕ ਹਾਲਾਤਾਂ ਵਿਚ ਹੀ ਉਤਪੰਨ ਹੁੰਦਾ ਹੈ ਤੇ ਸਮਾਜ ਦੀਆਂ ਸੰਵੇਦਨਾਵਾਂ ਦਾ ਨਿਰਵਾਹ ਕਰਦੇ ਹੋਏ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਸਮੂਹਿਕ ਕਲਿਆਣ ਦੀ ਭਾਵਨਾ ਪੰਜਾਬੀ ਸਹਿਤ ਦਾ ਮੁੱਖ ਗੁਣ ਰਿਹਾ ਹੈ। ਕਾਲਜ ਦੀ ਮੀਤ ਪ੍ਰਿੰਸੀਪਲ ਸੰਜੁਲ ਗੁਪਤਾ ਤੇ ਡਾ. ਮੁਮਤਾਜ ਨੇ ਉਨ੍ਹਾਂ ਦਾ ਸਨਮਾਨ ਕੀਤਾ।