ਪੱਤਰ ਪ੍ਰੇਰਕ
ਕਰਨਾਲ, 6 ਦਸੰਬਰ
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗੋਗੜੀਪੁਰ ਨਿਵਾਸੀ 27 ਸਾਲਾਂ ਅਮਨ ਅਤੇ 34 ਸਾਲਾਂ ਪਰਮਜੀਤ ਕੌਰ ਨੇ ਸ਼ਾਨ-ਏ-ਪੰਜਾਬ ਰੇਲਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿੱਚਕਾਰ ਪ੍ਰੇਮ ਸਬੰਧ ਸੀ ਤੇ ਉਹ ਪਿਛਲੇ 12 ਦਿਨਾਂ ਤੋਂ ਘਰੋਂ ਫਰਾਰ ਸਨ ਅਤੇ ਸੋਮਵਾਰ ਸਵੇਰੇ ਹੀ ਪਰਿਵਾਰ ਨੂੰ ਮੌਤ ਦਾ ਪਤਾ ਚੱਲਿਆ। ਰੇਲਵੇ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈੈ। ਗੋਗੜੀਪੁਰ ਪਿੰਡ ਨਿਵਾਸੀ ਰਾਏ ਸਿੰਘ ਨੇ ਦੱਸਿਆ ਕਿ ਅਮਨ ਅਤੇ ਪਰਮਜੀਤ ਕੌਰ ਦੋੋਵੇਂ ਰਿਸ਼ਤੇ ਵਿੱਚ ਦਿਓਰ-ਭਰਜਾਈ ਹਨ। ਪਰਮਜੀਤ ਦੇ 3 ਬੱਚੇ ਵੀ ਹਨ, ਅਮਨ ਅਜੇ ਕੁਆਰਾ ਸੀ। ਸਬ-ਇੰਸਪੇਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਰੇਲਵੇ ਟਰੈਕ ’ਤੇ 2 ਲਾਸ਼ਾਂ ਮਿਲੀਆਂ ਹਨ, ਨੌਜਵਾਨ ਕੋਲ ਮਿਲੇ ਆਧਾਰ ਕਾਰਡ ਤੋਂ ਇਨ੍ਹਾਂ ਦੀ ਪਛਾਣ ਹੋ ਸਕੀ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।