ਪੱਤਰ ਪ੍ਰੇਰਕ
ਟੋਹਾਣਾ, 29 ਜੁਲਾਈ
ਹਰਿਆਣਾ ਸਰਕਾਰ ਵੱਲੋਂ ਆਰੰਭੀ ਸਕੀਮ ਹੇਠ ਪੰਚਾਇਤ ਮੰਤਰੀ ਦਵਿੰਦਰ ਬਬਲੀ ਨੇ ਹਲਕੇ ਦੇ ਪਿੰਡ ਲੈਹਰੀਆ, ਜਾਂਡਲੀ ਕਲਾਂ ਤੇ ਬੁਆਨ ਵਿੱਚ ਸੇਵਾ ਸਾਂਝ ਕੇਂਦਰਾਂ ਦਾ ਸਮੂਹਿਕ ਤੌਰ ’ਤੇ ਨੀਂਹ ਪੱਥਰ ਰੱਖਿਆ। ਮੰਤਰੀ ਨੇ ਪਿੰਡਾਂ ਵੱਲੋਂ ਸਟੇਡੀਅਮ, ਪੱਕੀਆਂ ਸੜਕਾਂ, ਪੀਣ ਵਾਲੇ ਪਾਣੀ ਅਤੇ ਬੱਸ ਸਟੈਂਡ ਵਰਗੀਆਂ ਮੰਗਾਂ ਜਲਦ ਪੂੁਰੀਆਂ ਕਰਨ ਲਈ ਅਧਿਕਾਰੀਆਂ ਨੂੰ ਅਸਟੀਮੇਟ ਬਣਾਕੇ ਦੇਣ ਲਈ ਹਦਾਇਤ ਕੀਤੀ ਹੈ। ਮੰਤਰੀ ਨੇ ਕਿਹਾ ਕਿ ਗੱਠਜੋੜ ਸਰਕਾਰ ਵੱਲੋਂ ਪਿੰਡ ਵਾਸੀਆਂ ਲਈ ਬੇਮਿਸਾਲ ਤੋਹਫ਼ਾ ਸਾਬਿਤ ਹੋਣਗੇ। ਉਨ੍ਹਾਂ ਨੇ ਸੂਬੇ ਦੇ ਸਾਰੇ ਪਿੰਡਾਂ ਵਿੱਚ ਅਜਿਹੇ ਕੇਂਦਰ ਤਿਆਰ ਕਰਨ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ। ਸਾਂਝ ਕੇਂਦਰ ਲਾਇਬ੍ਰੇਰੀ, ਸਿਹਤ ਸੇਵਾਵਾਂ ਤੇ ਹੋਰ ਸਹੂਲਤਾਂ ਲਈ ਸਾਝਾਂ ਪਲੇਟਫ਼ਾਰਮ ਹੋਵੇਗਾ।