ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਦਿੱਲੀ ਦੇ ਦੱਖਣੀ ਪਾਸੇ ਫ਼ਰੀਦਾਬਾਦ ਦਾ ਕਦੇ ਹਿੱਸਾ ਰਹੇ ਪਲਵਲ ਵਿੱਚ ਕੌਮੀ ਸ਼ਾਹਰਾਹ-2 ਉਪਰ ਪਹਿਲੀ ਫਰਵਰੀ ਤੋਂ ਮੁੜ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਉਨ੍ਹਾਂ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੋਰਚੇ ਵਿੱਚ ਕਾਂਗਰਸੀ ਆਗੂ ਰੋਜ਼ਾਨਾ ਸ਼ਾਮਲ ਹੁੰਦੇ ਹਨ ਤੇ ਉਹ ਹਰਿਆਣਾ ਸਰਕਾਰ ਦੀ ਨਿੰਦਾ ਕਰਦੇ ਆ ਰਹੇ ਹਨ। ਹੁਣ ਉੱਥੇ ਕਿਸਾਨਾਂ ਦੀ ਭੀੜ ਵਧਣ ਲੱਗੀ ਹੈ ਤੇ ਹਰਿਆਣਾ ਦੇ ਕੋਸੀ, ਪਲਵਲ, ਪ੍ਰਿਥਲਾ, ਹਸਨਪੁਰ ਤੇ ਹਥੀਨ ਤੋਂ ਕਿਸਾਨ ਸ਼ਾਮਲ ਹੋ ਰਹੇ ਹਨ।